ਪਿਕਅਪ ਅਤੇ ਐਕਟਿਵਾ ਦੀ ਜ਼ਬਰਦਸਤ ਟੱਕਰ ‘ਚ ਭੈਣ-ਭਰਾ ਗੰਭੀਰ ਜ਼ਖਮੀ

0
531

ਹੁਸ਼ਿਆਰਪੁਰ | ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਪਿੰਡ ਬੋੜਾ ਦੇ ਨਜ਼ਦੀਕ ਇਕ ਮਹਿੰਦਰਾ ਪਿਕਅਪ ਅਤੇ ਐਕਟਿਵਾ ਸਕੂਟਰੀ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਸਰਵਜੀਤ ਸਿੰਘ ਅਪਣੀ ਭੈਣ ਕਮਲਜੀਤ ਕੌਰ ਨਾਲ ਗੜ੍ਹਸ਼ੰਕਰ ਤੋਂ ਪੋਜੇਵਾਲ ਵਾਲੀ ਸਾਈਡ ਨੂੰ ਜਾ ਰਿਹਾ ਸੀ। ਜਦੋਂ ਇਹ ਦੋਵੇਂ ਪਿੰਡ ਬੋੜਾ ਲਾਗੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਪਿੱਕ-ਅੱਪ ਜੀਪ ਨਾਲ ਇਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ।