ਲੁਧਿਆਣਾ ‘ਚ ਵਾਪਰੀ ਦਿਲ ਕੰਬਾਊ ਘਟਨਾ, ਮਾਂ ਨੇ ਮੋਬਾਈਲ ‘ਤੇ ਗੇਮ ਖੇਡਣ ਤੋਂ ਰੋਕਿਆ ਤਾਂ 11 ਸਾਲਾ ਬੱਚੇ ਨੇ ਲਿਆ ਫਾਹਾ

0
2043

ਲੁਧਿਆਣਾ | ਲੁਧਿਆਣਾ ਵਿੱਚ ਵੀਰਵਾਰ ਰਾਤ 5ਵੀਂ ‘ਚ ਪੜ੍ਹਦੇ 11 ਸਾਲਾ ਬੱਚੇ ਨੇ ਬਾਥਰੂਮ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਇਲਾਕੇ ਦੀ ਰਾਇਲ ਕਾਲੋਨੀ ‘ਚ ਵਾਪਰੀ।

ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਦੱਸਿਆ ਕਿ ਰਾਇਲ ਕਾਲੋਨੀ ਦਾ ਰਹਿਣ ਵਾਲਾ ਕਿਸ਼ੋਰ ਸਿਲਾਈ ਦਾ ਕੰਮ ਕਰਦਾ ਹੈ। ਉਨ੍ਹਾਂ ਦੇ 2 ਬੇਟੇ ਸਨ, ਜਿਨ੍ਹਾਂ ‘ਚੋਂ ਹੇਮੰਤ ਵੱਡਾ ਸੀ, ਜੋ ਹੁਣ 5ਵੀਂ ਜਮਾਤ ਵਿੱਚ ਹੋਇਆ ਸੀ। ਲਾਕਡਾਊਨ ਦੌਰਾਨ ਉਸ ਨੂੰ ਮੋਬਾਈਲ ‘ਤੇ ਗੇਮ ਖੇਡਣ ਦਾ ਚਸਕਾ ਪੈ ਗਿਆ।

ਬੁੱਧਵਾਰ ਜਦੋਂ ਉਹ ਗੇਮ ਖੇਡ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਰੋਕਿਆ, ਜਿਸ ਕਰਕੇ ਉਹ ਗੁੱਸੇ ਹੋ ਗਿਆ ਅਤੇ ਫੋਨ ਰੱਖ ਦਿੱਤਾ ਅਤੇ ਕਮਰੇ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ।

ਪਰਿਵਾਰਕ ਮੈਂਬਰਾਂ ਵੱਲੋਂ ਸੂਚਿਤ ਕੀਤੇ ਜਾਣ ‘ਤੇ ਥਾਣਾ ਟਿੱਬਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)