ਮੋਹਾਲੀ, 12 ਫਰਵਰੀ| ਜੇਲ ‘ਚ ਬੰਦ ਵਿਵਾਦਤ ਬਲੌਗਰ ਭਾਨਾ ਸਿੱਧੂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਭਾਨਾ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਅਦਾਲਤ ‘ਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਸਿੱਧੂ ਨੇ ਮੋਹਾਲੀ ਕੋਰਟ ‘ਚ ਜ਼ਮਾਨਤ ਦਾਇਰ ਕੀਤੀ ਹੋਈ ਹੈ। ਇਸ ਦੌਰਾਨ ਭਾਨਾ ਸਿੱਧੂ ਦੇ ਵਕੀਲ ਦਲੀਲਾਂ ਪੇਸ਼ ਕਰਨਗੇ ਅਤੇ ਪੁਲਿਸ ਵੱਲੋਂ ਜਵਾਬ ਵੀ ਦਾਇਰ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਭਾਨਾ ਸਿੱਧੂ ਨਿਆਇਕ ਹਿਰਾਸਤ ਵਿੱਚ ਹੈ ਅਤੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਦੱਸ ਦੇਈਏ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਭਾਨਾ ਸਿੱਧੂ ਖਿਲਾਫ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਭਾਨਾ ਸਿੱਧੂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।