ਹੈੱਡ ਕਾਂਸਟੇਬਲ ਕੀਤੀ ਆਤਮਹੱਤਿਆ, ਸੁਸਾਇਡ ਨੋਟ ਤੇ ਜ਼ਹਿਰ ਦੀਆਂ ਤਸਵੀਰਾਂ ਫੇਸਬੁਕ ‘ਤੇ ਪਾਈਆਂ, ਐਸਐਚਓ ਅਤੇ ਮੁਨਸ਼ੀ ‘ਤੇ ਤੰਗ ਕਰਨ ਦੇ ਇਲਜਾਮ

0
1516

ਬਲਜੀਤ ਸਿੰਘ | ਤਰਨਤਾਰਨ

ਪਿੰਡ ਲਖਣਾ ਦੇ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਦੀ ਥਾਣਾ ਝਬਾਲ ਦੇ ਵਿੱਚ  ਭੇਦਭਰੇ ਹਾਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਪਾਲ ਸਿੰਘ ਨੇ ਆਪਣੀ ਫੇਸਬੁੱਕ ਅਕਾਉਂਟ ‘ਤੇ ਸੁਸਾਇਡ ਨੋਟ ਅਤੇ ਜੋ ਜ਼ਹਿਰ ਖਾਧਾ ਉਸ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਸਨ।

ਸੁਸਾਇਡ ਤੋਂ ਪਹਿਲਾਂ ਹੈਡ ਕਾਂਸਟੇਬਲ ਨੇ ਨੋਟ ਵਿੱਚ ਥਾਣੇ ਦੇ ਐੱਸਐੱਚਓ ਅਤੇ ਮੁੱਖ ਮੁਨਸ਼ੀ ਦਾ ਨਾਂ ਲਿਖਿਆ ਹੈ। ਹਰਪਾਲ ਸਿੰਘ ਨੇ ਲਿਖਿਆ ਹੈ ਕਿ ਉਸ ਨੂੰ ਐੱਸਐੱਚਓ ਜਸਵੰਤ ਸਿੰਘ ਅਤੇ ਮੁੱਖ ਮੁਨਸ਼ੀ ਲਖਵਿੰਦਰ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਦੁਖੀ ਹੋ ਕੇ ਉਸ ਨੇ ਆਤਮਹੱਤਿਆ ਕੀਤੀ।

ਇਸ ਸਬੰਧੀ ਮ੍ਰਿਤਕ ਕਾਂਸਟੇਬਲ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੋਂ ਆਉਣ ਤੋਂ ਇਨਕਾਰ ਕਰ ਦਿੱਤਾ।

ਥਾਣਾ ਕੱਚਾ ਪੱਕਾ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਉੱਪਰ ਪੁਲੀਸ ਵੱਲੋਂ ਦਬਾਅ ਵੀ ਬਣਾਇਆ ਜਾ ਰਿਹਾ ਹੈ। ਇਸ ਕਰਕੇ ਮ੍ਰਿਤਕ ਹਰਪਾਲ ਦੇ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆ ਰਹੇ।

ਹੁਣ ਦੇਖਣਾ ਇਹ ਹੋਵੇਗਾ ਕਿ ਕਾਂਸਟੇਬਲ ਹਰਪਾਲ ਸਿੰਘ ਵੱਲੋਂ ਕੀਤੀ ਗਈ ਆਤਮਹੱਤਿਆ  ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਗਏ ਸੁਸਾਈਡ ਨੋਟ ਅਤੇ ਜ਼ਹਿਰ ਦੀਆਂ ਫੋਟੋਆਂ ‘ਤੇ ਪੁਲਿਸ ਕੀ ਐਕਸ਼ਨ ਲੈਂਦੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)