ਸ਼ਰਾਬ ਪੀ ਕੇ ਪ੍ਰੇਮਿਕਾ ਨੂੰ ਲਗਾਇਆ ਫੋਨ, ਹੋਇਆ ਝਗੜਾ, 2 ਬੱਚਿਆਂ ਦੇ ਬਾਪ ਨੇ ਦਿੱਤੀ ਜਾਨ

0
1521

ਫਾਜ਼ਿਲਕਾ | ਪਿੰਡ ਕਮਾਲਵਾਲਾ ‘ਚ ਪ੍ਰੇਮ ਸਬੰਧਾਂ ਕਾਰਨ ਇਕ ਵਿਆਹੇ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿੱਤੀ। 32 ਸਾਲ ਦੇ ਪਰਵਿੰਦਰ ਸਿੰਘ ਦੇ ਚਚੇਰੇ ਭਰਾ ਜਗਜੀਤ ਸਿੰਘ ਵਾਸੀ ਕਮਾਲਵਾਲਾ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੀ ਇਕ ਲੜਕੀ ਨਾਲ 2 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ। 17 ਫਰਵਰੀ ਨੂੰ ਉਸ ਦੇ ਗੁਆਂਢ ਵਿਚ ਕਿਸੇ ਦਾ ਵਿਆਹ ਸੀ। ਇਹ ਸਾਰੇ ਉਥੇ ਗਏ ਸਨ।

ਸ਼ਾਮ ਨੂੰ ਪਰਵਿੰਦਰ ਨੇ ਸ਼ਰਾਬ ਪੀਤੀ ਅਤੇ ਉਕਤ ਲੜਕੀ ਨੂੰ ਫੋਨ ਲਾ ਲਿਆ। ਇਸ ਦੌਰਾਨ ਲੜਕੀ ਨਾਲ ਲੜਾਈ ਹੋ ਗਈ। ਉਸ ਨੇ ਦੱਸਿਆ ਕਿ ਘਟਨਾ ਸਮੇਂ ਘਰ ਵਿਚ ਕੋਈ ਮੌਜੂਦ ਨਹੀਂ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਭਰਾ ਪਰਵਿੰਦਰ ਸਿੰਘ ਬੇਹੋਸ਼ ਪਿਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਮਲੋਟ ਦੇ ਹਸਪਤਾਲ ਲੈ ਗਏ।

ਡਾਕਟਰ ਨੇ ਉਸ ਨੂੰ 24 ਘੰਟਿਆਂ ਬਾਅਦ ਬਠਿੰਡਾ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਪਰਵਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਇੱਕੋ ਮੰਗ ਹੈ ਕਿ ਉਸ ਦੇ ਭਰਾ ਨੂੰ ਉਸ ਤੋਂ ਖੋਹਣ ਵਾਲੀ ਲੜਕੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪਰਵਿੰਦਰ ਸਿੰਘ ਸ਼ਾਦੀਸ਼ੁਦਾ ਸੀ ਅਤੇ 2 ਬੱਚਿਆਂ ਦਾ ਪਿਤਾ ਸੀ।