ਹੈਵਾਨੀਅਤ : ਭੂਆ ਦੇ ਮੁੰਡੇ ਨੇ ਨਬਾਲਗ ਭੈਣ ਨੂੰ ਦੋਸਤ ਹਵਾਲੇ ਕੀਤਾ, ਦੋਸਤ ਨੇ ਹੋਟਲ ’ਚ ਦਰਿੰਦਗੀ ਪਿੱਛੋਂ ਬਣਾਈ ਵੀਡੀਓ

0
979

ਪਠਾਨਕੋਟ। ਪੰਜਾਬ ਦੇ ਪਠਾਨਕੋਟ ਤੋਂ ਇਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਭੂਆ ਦੇ ਮੁੰਡੇ ਨੇ ਆਪਣੀ ਨਬਾਲਗ ਭੈਣ ਨੂੰ ਹੋਟਲ ਵਿਚ ਲਿਜਾ ਕੇ ਆਪਣੇ ਦੋਸਤ ਦੇ ਹਵਾਲੇ ਕਰ ਦਿੱਤਾ। ਉਸ ਦੋਸਤ ਨੇ ਨਬਾਲਗਾ ਨਾਲ ਬਲਾਤਕਾਰ ਕੀਤਾ ਤੇ ਉਸਦੀ ਵੀਡੀਓ ਵੀ ਬਣਾਈ।

ਪੁਲਸ ਨੇ ਪੀੜਤਾ ਦਾ ਸ਼ਿਕਾਇਤ ਉਤੇ ਕਠੂਆ ਦੇ ਲਖਨਪੁਰ ਵਾਸੀ ਨੌਜਵਾਨ ਤੇ ਪੀੜਤਾ ਦੀ ਭੂਆ ਦੇ ਮੁੰਡੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਫਿਲਹਾਲ ਦੋਵੇਂ ਦੋਸ਼ੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ। ਇਕ ਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਭੂਆ ਦੇ ਘਰ ਹਿਮਾਚਲ ਵਿਚ ਛੁੱਟੀਆਂ ਕੱਟਣ ਗਈ ਸੀ। ਤਿੰਨ ਮਈ ਨੂੰ ਉਹ ਆਪਣੇ ਭੂਆ ਦੇ ਮੁੰਡੇ ਨਾਲ ਵਾਪਸ ਘਰ ਆ ਰਹੀ ਸੀ।

ਉਸੇ ਦੌਰਾਨ ਉਸਦੀ ਭੂਆ ਦਾ ਮੁੰਡਾ ਉਸਨੂੰ ਇਕ ਹੋਟਲ ਵਿਚ ਲੈ ਗਿਆ। ਉਥੇ ਉਸਨੇ ਉਸਨੂੰ ਆਪਣੇ ਦੋਸਤ ਦੇ ਹਵਾਲੇ ਕਰ ਦਿੱਤਾ ਤੇ ਆਪ ਚਲਾ ਗਿਆ। ਦੂਜੇ ਨੌਜਵਾਨ ਨੇ ਉਸ ਨਾਲ ਹੋਟਲ ਦੇ ਕਮਰੇ ਵਿਚ ਬਲਾਤਕਾਰ ਕੀਤਾ ਤੇ ਉਸਨੂੰ ਅੱਡਾ ਦੁਨੇਰਾ ਤੇ ਛੱਡ ਕੇ ਚਲਾ ਗਿਆ।

ਪੀੜਤਾ ਨੇ ਦੱਸਿਆ ਕਿ ਕੁਝ ਦਿਨ ਬਾਅਦ ਉਕਤ ਆਰੋਪੀ ਲੜਕੇ ਦੇ ਫਿਰ ਫੋਨ ਆਇਆ ਤੇ ਉਸਨੇ ਕਿਹਾ ਕਿ ਪੀੜਤ ਲੜਕੀ ਦੀ ਉਸ ਨੇ ਅਸ਼ਲੀਲ ਵੀਡੀਓ ਬਣਾਈ ਹੈ ਤੇ ਫ੍ਰਿਰ ਹੋਟਲ ਵਿਚ ਬੁਲਾਇਆ। ਜਿਥੇ ਪੀੜਤਾ ਨਾਲ ਇਕ ਵਾਰ ਫਿਰ ਬਲਾਤਕਾਰ ਕੀਤ ਗਿਆ। ਪੁਲਿਸ ਨੇ ਦੋਵੇਂ ਆਰੋਪੀ ਨੌਜਵਾਨਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।