ਹਸ਼ਿਆਰਪੁਰ : ਗੰਨੇ ਦੇ ਖੇਤਾਂ ‘ਚੋਂ ਮਿਲੀ ਪਿੰਡ ਬੈਂਚ ਬਾਜਾ ਦੇ ਨੌਜਵਾਨ ਦੀ ਲਾਸ਼, ਦੋ ਦਿਨ ਪਹਿਲਾਂ ਹੀ ਘਰ ਵਾਲੀ ਗਈ ਸੀ ਇੰਗਲੈਂਡ

0
2651

ਹਸ਼ਿਆਰਪੁਰ। ਟਾਂਡਾ ਦੇ ਨਜਦੀਕੀ ਪਿੰਡ ਬੈਂਚਾ ਦੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਗੰਨੇ ਦੇ ਖੇਤਾਂ ਵਿਚੋਂ ਬਰਾਮਦ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦਲਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਜਿਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤਾਂ ਵਿਚ ਸੁੱਟ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਮ੍ਰਿਤਕ ਲੜਕਾ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੈਂਚ ਬਾਜਾ ਦਾ ਰਹਿਣਾ ਵਾਲਾ ਸੀ। ਜੋ ਕਿ ਡਰਾਈਵਰੀ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੋ ਦਿਨ ਪਹਿਲਾਂ ਇੰਗਲੈਂਡ ਗਈ ਸੀ, ਜਿਸਦੇ ਦੋ ਲੜਕੇ ਹਨ। ਮਿ੍ਤਕ ਦੇ ਪਿਤਾ ਨੇ ਕਿਹਾ ਕਿ ਮੇਰੇ ਲੜਕੇ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਹੈ ਅਤੇ ਉਸਨੇ ਮੰਗ ਕੀਤੀ ਕਿ ਮੇਰੇ ਲੜਕੇ ਦੇ ਕਤਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।

ਟਾਂਡਾ ਅਧੀਨ ਪੈਂਦੀ ਸਰਾਂ ਪੁਲਿਸ ਚੌਕੀ ਦੇੇ ਇੰਚਾਰਜ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਸੀ ਕਿ ਗੰਨੇ ਦੇ ਖੇਤ ਵਿੱਚ ਲਾਸ਼ ਮਿਲੀ ਹੈ। ਚੌਕੀ ਇੰਚਾਰਜ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।