ਹਰਿਆਣਾ : ਸੰਤੁਲਨ ਵਿਗੜਨ ‘ਤੇ ਬੇਕਾਬੂ ਹੋਈ ਕਾਰ ਨਹਿਰ ‘ਚ ਡਿੱਗੀ, ਮਹਿਲਾ ਟੀਚਰ ਦੀ ਮੌਤ

0
295

ਹਰਿਆਣਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੋਨੀਪਤ ‘ਚ ਐਤਵਾਰ ਨੂੰ ਇਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਕਾਰ ‘ਚ ਸਵਾਰ ਮਹਿਲਾ ਗੈਸਟ ਟੀਚਰ ਦੀ ਮੌਤ ਹੋ ਗਈ। ਰਾਹਗੀਰਾਂ ਨੇ ਉਸ ਦੇ ਪਤੀ ਅਤੇ 2 ਬੱਚਿਆਂ ਨੂੰ ਬਾਹਰ ਕੱਢਿਆ।

ਦੱਸਿਆ ਜਾ ਰਿਹਾ ਹੈ ਕਿ ਵਿਕਾਸ ਨਗਰ ਦੇ ਸੋਨੀਪਤ ਦੇ ਰਹਿਣ ਵਾਲੇ ਸੰਜੀਵ ਦੀ ਪਤਨੀ ਸੁਮਨ (38) ਪਿੰਡ ਚਿਟਾਨਾ ਦੇ ਸਕੂਲ ਵਿਚ ਗੈਸਟ ਟੀਚਰ ਸੀ। ਐਤਵਾਰ ਸਵੇਰੇ ਆਪਣੇ ਪਤੀ ਅਤੇ ਬੱਚਿਆਂ ਨਾਲ ਕਾਰ ‘ਚ ਦਿੱਲੀ ਦੇ ਬਾਪਦੌਰਾ ਜਾ ਰਹੀ ਸੀ। ਰਸਤੇ ਵਿਚ ਉਸ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਰਾਹਗੀਰਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਬਾਹਰ ਕੱਢਿਆ। ਇਸ ‘ਚ ਸੰਜੀਵ ਅਤੇ ਦੋਵਾਂ ਬੱਚਿਆਂ ਦੀ ਜਾਨ ਤਾਂ ਬਚ ਗਈ ਪਰ ਸੁਮਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੁੰਡਲੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਵਿਚ ਜੁਟੀ ਹੋਈ ਹੈ।