ਹਰਿਆਣਾ : ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ; 2 ਨੌਜਵਾਨਾਂ ਦੀ ਮੌਤ, 7 ਸੀਰੀਅਸ

0
620

ਹਰਿਆਣਾ/ਰੋਹਤਕ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਹਤਕ ‘ਚ ਸਵੇਰੇ ਝੱਜਰ ਰੋਡ ‘ਤੇ ਪਿੰਡ ਸ਼ਾਮਲੀ ਨੇੜੇ ਇਕ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਅਤੇ ਟਰੈਕਟਰ ਸਵਾਰ ਝੱਜਰ ਦੇ ਇਕ ਨੌਜਵਾਨ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। 7 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਰੋਹਤਕ ਪੀ.ਜੀ.ਆਈ. ਦਾਖਲ ਕਰਵਾਇਆ।

ਕਾਰ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਏ ਹਾਦਸੇ ‘ਚ ਝੱਜਰ ਦੇ ਪਿੰਡ ਦੇਘਲ ਨਿਵਾਸੀ ਕਰੀਬ 26 ਸਾਲਾ ਵਿਕਾਸ ਦੀ ਮੌਤ ਹੋ ਗਈ। ਕਾਰ ਸਵਾਰਾਂ ਵਿਚ ਕਰੀਬ 27 ਸਾਲਾ ਹਰੀਸ਼, ਮੁਕੇਸ਼, ਪੂਜਾ, ਤੰਨੂ, ਮੀਤਾਂਸ਼, ਨਕਸ਼ ਵਾਸੀ ਪਿੰਡ ਦੇਗਲ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਟਰੈਕਟਰ ਸਵਾਰ ਪਿੰਡ ਮਦਾਣਾ ਵਾਸੀ ਰਾਜ ਦੀ ਮੌਤ ਹੋ ਗਈ। 29 ਸਾਲਾ ਸੰਦੀਪ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਕਾਰ ਸਵਾਰ ਪਿੰਡ ਦੇਘਲ ਤੋਂ ਰੋਹਤਕ ਵੱਲ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਝੱਜਰ-ਰੋਹਤਕ ਰੋਡ ‘ਤੇ ਪਿੰਡ ਸ਼ਾਮਲੀ ਨੇੜੇ ਪਹੁੰਚੇ ਤਾਂ ਕਾਰ ਅਤੇ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਅਤੇ ਟਰੈਕਟਰ ਵੀ ਨੁਕਸਾਨੇ ਗਏ, ਜਿਸ ਤੋਂ ਬਾਅਦ ਰਾਹਗੀਰ ਵੀ ਮੌਕੇ ‘ਤੇ ਇਕੱਠੇ ਹੋ ਗਏ।

ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਾਦਸੇ ‘ਚ ਟਰੈਕਟਰ ਸਵਾਰ ਰਾਜ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ।