ਹਰਿਆਣਾ : ਮਾਮੇ ਨੇ ਵਿਧਵਾ ਭੈਣ ਦੀ ਇਕਲੌਤੀ ਧੀ ਦੇ ਵਿਆਹ ‘ਚ ਪਾਇਆ 1 ਕਰੋੜ ਤੋਂ ਵੱਧ ਦਾ ਸ਼ਗਨ, ਲੋਕ ਦੇਖ ਕੇ ਹੋਏ ਦੰਗ

0
400

ਹਰਿਆਣਾ, 28 ਨਵੰਬਰ | ਹਰਿਆਣਾ ਦੇ ਰੇਵਾੜੀ ਸ਼ਹਿਰ ‘ਚ ਇਕ ਵਿਅਕਤੀ ਨੇ ਭਾਣਜੀ ਦੇ ਵਿਆਹ ਮੌਕੇ ਮਿਸਾਲ ਪੇਸ਼ ਕੀਤੀ। ਦਰਅਸਲ ਵਿਅਕਤੀ ਨੇ ਇਕਲੌਤੀ ਵਿਧਵਾ ਭੈਣ ਦੀ ਧੀ ਦੇ ਵਿਆਹ ਮੌਕੇ 1 ਕਰੋੜ ਰੁਪਏ ਤੋਂ ਵੱਧ ਦਾ ਸ਼ਗਨ ਦਿੱਤਾ। ਇਹ ਵਿਆਹ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਰਾ ਨੇ ਭੈਣ ਦੇ ਘਰ ਨੋਟਾਂ ਦਾ ਢੇਰ ਲਗਾ ਦਿੱਤਾ। ਉਸ ਨੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਨਕਦ ਦਿੱਤੇ। ਇੰਨਾ ਹੀ ਨਹੀਂ ਉਸ ਨੇ ਆਪਣੀ ਭੈਣ ਅਤੇ ਭਾਣਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ।

ਦਰਅਸਲ, ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇ ਨਾਲ ਲੱਗਦੇ ਪਿੰਡ ਅਸਲਵਾਸ ਦੀ ਰਹਿਣ ਵਾਲੀ ਸਤਬੀਰ ਦੀ ਭੈਣ ਸਿੰਦਰਪੁਰ ‘ਚ ਵਿਆਹੀ ਹੋਈ ਸੀ। ਸਤਬੀਰ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇਕ ਹੀ ਭਾਣਜੀ ਹੈ। ਬੀਤੇ ਦਿਨ ਜਦੋਂ ਭਾਣਜੀ ਦੇ ਵਿਆਹ ਮੌਕੇ ਨਾਨਕਸ਼ੱਕ ਦੀ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਲੋਕ ਦੰਗ ਰਹਿ ਗਏ।

ਸਤਬੀਰ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਬੰਡਲ ਦਾ ਢੇਰ ਲਗਾ ਦਿੱਤਾ। ਇਸ ਤੋਂ ਇਲਾਵਾ ਸਤਬੀਰ ਨੇ ਆਪਣੀ ਭੈਣ ਅਤੇ ਭਤੀਜੀ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਦਿੱਤਾ। ਜਾਣਕਾਰੀ ਅਨੁਸਾਰ ਸਤਬੀਰ ਦਾ ਆਪਣਾ ਕਰੇਨ ਦਾ ਕਾਰੋਬਾਰ ਹੈ।