ਹਰਿਆਣਾ ਵਿਧਾਨ ਸਭਾ ਚੋਣਾਂ : ਸ਼ੁਰੂਆਤੀ ਰੁਝਾਨਾਂ ਅਨੁਸਾਰ BJP ਅੱਗੇ, ਕਾਂਗਰਸ ਪਿੱਛੇ

0
801

ਹਰਿਆਣਾ, 8 ਅਕਤੂਬਰ | ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਸਮੇਂ ਬਾਅਦ 1031 ਉਮੀਦਵਾਰਾਂ ਦਾ ਭਵਿੱਖ ਸਪੱਸ਼ਟ ਹੋ ਜਾਵੇਗਾ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ www.eci.gov.inwww.eciresults.nic.ineci.gov.inresults.eci.gov.in ਅਤੇ Election24.eci.gov.in ‘ਤੇ ਦੇਖੇ ਜਾ ਸਕਦੇ ਹਨ।

ਚੋਣ ਕਮਿਸ਼ਨ ਦੇ ਅਧਿਕਾਰਤ ਅਪਡੇਟ ਮੁਤਾਬਕ ਹਰਿਆਣਾ ‘ਚ ਭਾਜਪਾ 46 ਸੀਟਾਂ ‘ਤੇ ਅੱਗੇ  ਚੱਲ ਰਹੀ ਹੈ ਅਤੇ ਕਾਂਗਰਸ 37 ਸੀਟਾਂ ‘ਤੇ ਹੈ। ਅਧਿਕਾਰੀ ਨਤੀਜੇ ਹੀ ਦੱਸ ਸਕਣਗੇ ਕਿ ਕੀ ਭਾਜਪਾ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਲਾਵੇਗੀ ਜਾਂ ਕਾਂਗਰਸ ਜ਼ੋਰਦਾਰ ਢੰਗ ਨਾਲ ਸੱਤਾ ਵਿੱਚ ਵਾਪਸੀ ਕਰੇਗੀ।