ਹਰਿਆਣਾ : ਆਸ਼ਿਕ ਨਾਲ ਮਿਲ ਕੇ ਪਤੀ ਨੂੰ ਮਾਰ ਕੇ ਪੱਖੇ ਨਾਲ ਲਟਕਾਇਆ, 3 ਬੱਚਿਆਂ ਨੂੰ ਮਾਰ ਕੇ ਲਾਸ਼ਾਂ ਬੈੱਡ ‘ਤੇ ਸੁੱਟੀਆਂ

0
829

ਹਰਿਆਣਾ| ਹਰਿਆਣਾ ਦੇ ਨੂਹ ਤੋਂ ਇਕ ਦਿਲ ਕੰਬਾਊ ਖਬਰ ਸਾਹਮਣੇ ਆਈ ਹੈ। ਪਿੰਡ ਨੂਹ ‘ਚੋਂ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਦੋਸ਼ ਹੈ ਕਿ ਪਤਨੀ ਵੱਲੋਂ ਹੀ ਆਪਣੇ ਪਤੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ।

ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ, ਜਦਕਿ ਉਸ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬੈੱਡ ਉਤੇ ਪਈਆਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਨੇ ਕਤਲ ਕੀਤੇ ਹਨ।

ਪੁਲਿਸ ਨੇ ਦੱਸਿਆ ਕਿ ਜੀਤ ਸਿੰਘ (34) ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਉਸ ਦੇ ਦੋ ਪੁੱਤਰਾਂ, 12 ਅਤੇ 8 ਸਾਲ ਅਤੇ 10 ਸਾਲ ਦੀ ਬੇਟੀ ਦੀਆਂ ਲਾਸ਼ਾਂ ਘਰ ਦੇ ਇੱਕ ਕਮਰੇ ਵਿਚ ਬੈੱਡ ‘ਤੇ ਪਈਆਂ ਮਿਲੀਆਂ। ਘਟਨਾ ਗੰਗੋਲੀ ਪਿੰਡ ਦੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਨੂੰਹ ਮੀਨਾ ਨੇ ਆਪਣੇ ਦੋਸਤ ਅਤੇ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਸ਼ੁੱਕਰਵਾਰ ਰਾਤ ਨੂੰ ਅਪਣੇ ਪਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਲਟਕਾ ਦਿੱਤਾ। ਪੁਲਿਸ ਨੇ ਦੱਸਿਆ ਕਿ ਔਰਤ ‘ਤੇ ਤਿੰਨ ਬੱਚਿਆਂ ਨੂੰ ਜ਼ਹਿਰ ਦੇਣ ਦਾ ਵੀ ਦੋਸ਼ ਹੈ।