ਹਰਿਆਣਾ : ਖੇਤੀ ਕਾਨੂੰਨ ਵਾਪਸ ਪਰ ਗੁੱਸਾ ਜਾਰੀ, ਕਿਸਾਨ ਨੇ ਧੀ ਦੇ ਵਿਆਹ ਦੇ ਕਾਰਡ ‘ਤੇ ਲਿਖਵਾਇਆ- “BJP, JJP ਤੇ RSS ਦੇ ਲੋਕ ਸਮਾਗਮਾਂ ਤੋਂ ਦੂਰ ਰਹਿਣ”

0
696

ਹਰਿਆਣਾ | ਜਿੱਥੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਥੇ ਹੀ ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਨੇਤਾਵਾਂ ਦਾ ਵਿਰੋਧ ਅਜੇ ਵੀ ਜਾਰੀ ਹੈ।

ਤਾਜ਼ਾ ਮਾਮਲਾ ਹਰਿਆਣਾ ਦੇ ਝੱਜਰ ਦਾ ਹੈ, ਜਿਥੋਂ ਦੇ ਰਹਿਣ ਵਾਲੇ ਵਿਸ਼ਵ ਵੀਰ ਜਾਟ ਮਹਾਸਭਾ ਦੇ ਪ੍ਰਧਾਨ ਤੇ ਕਿਸਾਨ ਨੇਤਾ ਰਾਜੇਸ਼ ਧਨਖੜ ਨੇ 1 ਦਸੰਬਰ ਨੂੰ ਆਪਣੇ ਪਰਿਵਾਰ ‘ਚ ਹੋਣ ਵਾਲੇ ਵਿਆਹ ਦੇ ਕਾਰਡ ‘ਤੇ ਸੰਦੇਸ਼ ਛਾਪ ਕੇ ਭਾਜਪਾ, ਜੇਜੇਪੀ ਤੇ ਆਰਐੱਸਐੱਸ ਦੇ ਲੋਕਾਂ ਨੂੰ ਦੂਰ ਰਹਿਣ ਲਈ ਕਿਹਾ ਹੈ। ਇਨ੍ਹੀਂ ਦਿਨੀਂ ਵਿਆਹ ਦਾ ਇਹ ਕਾਰਡ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੋਵੇ ਤੇ ਇਸ ਨੂੰ ਕੈਬਨਿਟ ਵਿੱਚ ਮਨਜ਼ੂਰੀ ਵੀ ਮਿਲ ਗਈ ਹੋਵੇ ਪਰ ਖੇਤੀ ਕਾਨੂੰਨਾਂ ਅਤੇ ਅੰਦੋਲਨਾਂ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦਾ ਦਰਦ ਕਿਸਾਨਾਂ ਦੇ ਚਿਹਰਿਆਂ ‘ਤੇ ਅੱਜ ਵੀ ਸਾਫ਼ ਦਿਖਾਈ ਦੇ ਰਿਹਾ ਹੈ।

ਇਸ ਦਰਦ ‘ਤੇ ਦੁੱਖ ਪ੍ਰਗਟ ਕਰਦਿਆਂ ਝੱਜਰ ਦੇ ਪਿੰਡ ਗਵਾਲਿਸ਼ਨ ਦੇ ਕਿਸਾਨ ਰਾਜੇਸ਼ ਨੇ ਆਪਣੀ ਬੇਟੀ ਦੇ ਵਿਆਹ ਲਈ ਛਪੇ ਕਾਰਡ ‘ਚ ਸੱਤਾਧਾਰੀ ਭਾਜਪਾ ਅਤੇ ਜੇਜੇਪੀ ਨੇਤਾਵਾਂ ਨੂੰ ਸਮਾਰੋਹ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।

ਇੰਨਾ ਹੀ ਨਹੀਂ, ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਪਰੋਕਤ ਪਾਰਟੀਆਂ ਦਾ ਕੋਈ ਵੀ ਆਗੂ ਸਮਾਗਮ ਵਿੱਚ ਆਉਂਦਾ ਹੈ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਰਾਜੇਸ਼ ਧਨਖੜ ਵਿਸ਼ਵਵੀਰ ਜਾਟ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਵੀ ਰਹਿ ਚੁੱਕੇ ਹਨ। ਕਿਸਾਨ ਰਾਜੇਸ਼ ਅੰਦੋਲਨ ਦੌਰਾਨ ਕਿਸਾਨਾਂ ‘ਤੇ ਚਲਾਏ ਜਾ ਰਹੇ ਅੱਥਰੂ ਗੈਸ, ਲਾਠੀਆਂ ਅਤੇ ਜਲ ਤੋਪਾਂ ਤੋਂ ਦੁਖੀ ਹਨ।

ਕਿਸਾਨ ਰਾਜੇਸ਼ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ, ਪਾਕਿਸਤਾਨੀ ਦਾ ਨਾਂ ਦਿੱਤਾ ਗਿਆ। ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਸਵਾਲ ‘ਤੇ ਤਿੱਖਾ ਜਵਾਬ ਦਿੰਦਿਆਂ ਰਾਜੇਸ਼ ਧਨਖੜ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਹੈ ਕਿ ਕਿਸੇ ਵਿਅਕਤੀ ਨੂੰ ਪਹਿਲਾਂ ਫਾਂਸੀ ਦਿੱਤੀ ਜਾਵੇ ਅਤੇ ਫਿਰ ਉਸ ਨੂੰ ਫਾਂਸੀ ਦੇ ਤਖਤੇ ਤੋਂ ਹੇਠਾਂ ਉਤਾਰ ਕੇ ਕਿਹਾ ਜਾਂਦਾ ਹੈ ਕਿ ਉਸ ਨੂੰ ਜ਼ਿੰਦਗੀ ਦੇ ਦਿੱਤੀ ਗਈ ਹੈ।

ਕਿਸਾਨ ਰਾਜੇਸ਼ ਨੇ ਇਹ ਵੀ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੋਂ ਬਿਨਾਂ ਕਿਸਾਨ ਜ਼ਿੰਦਾ ਨਹੀਂ ਰਹਿ ਸਕੇਗਾ ਤੇ ਕਿਸਾਨਾਂ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਐੱਮਐੱਸਪੀ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਬਰਬਾਦ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਪਰਿਵਾਰ ਜਾਂ ਕੋਈ ਰਿਸ਼ਤੇਦਾਰ ਵੀ ਭਾਜਪਾ, ਆਰਐੱਸਐੱਸ ਤੇ ਜੇਜੇਪੀ ਦਾ ਮੈਂਬਰ ਹੈ ਤਾਂ ਉਸ ਨੂੰ ਵੀ ਸਮਾਗਮ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ