ਹਰਿਆਣਾ/ਪਾਣੀਪਤ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਪਾਣੀਪਤ ਜ਼ਿਲੇ ਦੇ ਸਮਾਲਖਾ ਕਸਬੇ ਦੇ ਰਕਸੇਦਾ ਪਿੰਡ ਦਾ ਹੈ, ਜਿੱਥੇ ਬੀਤੀ ਸ਼ਾਮ ਪਿਕਨਿਕ ਮਨਾਉਣ ਲਈ ਪਿਓ-ਪੁੱਤ ਸੜਕ ‘ਤੇ ਨਿਕਲੇ ਸਨ ਪਰ ਇਸੇ ਦੌਰਾਨ ਤੇਜ਼ ਰਫਤਾਰ ਪਿਕਅਪ ਡਰਾਈਵਰ ਨੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਿਦਿਆਰਥੀ ਜ਼ਮੀਨ ‘ਤੇ ਡਿੱਗ ਗਿਆ ਅਤੇ ਪਿਕਅਪ ਦਾ ਪਹੀਆ ਉਸ ਦੇ ਮੂੰਹ ‘ਤੇ ਚੜ੍ਹ ਗਿਆ।
ਹਾਦਸੇ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਇਸ ਹਾਦਸੇ ‘ਚ 11 ਸਾਲ ਦੇ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪਿਕਅਪ ਚਾਲਕ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਮਾਲਖਾ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਰਕਸੇੜਾ ਦਾ ਰਹਿਣ ਵਾਲਾ ਹੈ। ਉਹ ਖੇਤੀ ਦਾ ਕੰਮ ਕਰਦਾ ਹੈ ਤੇ 3 ਬੱਚਿਆਂ ਦਾ ਪਿਤਾ ਹੈ।
19 ਅਪ੍ਰੈਲ ਨੂੰ ਸ਼ਾਮ ਕਰੀਬ 5 ਵਜੇ ਉਹ ਆਪਣੇ ਲੜਕੇ ਉਦੈ ਨਾਲ ਪਿੰਡ ਰਕਸੇੜਾ ਤੋਂ ਪਿੰਡ ਸਿੰਬਲਗੜ੍ਹ ਵੱਲ ਪੈਦਲ ਹੀ ਸੜਕ ਦੇ ਕਿਨਾਰੇ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਇੱਕ ਤੇਜ਼ ਰਫ਼ਤਾਰ ਪਿਕਅੱਪ ਚਾਲਕ ਆਇਆ, ਜਿਸ ਨੇ ਉਦੈ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਉਦੈ ਹੇਠਾਂ ਡਿੱਗ ਗਿਆ ਅਤੇ ਪਿਕਅਪ ਨੇ ਕੁਚਲ ਦਿੱਤਾ। ਮੌਕੇ ‘ਤੇ ਲੋਕਾਂ ਦੀ ਭੀੜ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਵਾਹਨ ਸਮੇਤ ਫ਼ਰਾਰ ਹੋ ਗਿਆ।