ਹਰਿਆਣਾ |ਕਰਨਾਲ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ 3 ਥਾਵਾਂ ‘ਤੇ ਸੜਕ ਹਾਦਸੇ ‘ਚ 12 ਵਿਅਕਤੀ ਜ਼ਖਮੀ ਹੋ ਗਏ। 30 ਗੱਡੀਆਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ 12 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਇਕ ਹਾਦਸਾ ਕੁਟੇਲ ਓਵਰਬ੍ਰਿਜ ਨੇੜੇ ਵਾਪਰਿਆ, ਜਿਸ ਵਿਚ 15 ਤੋਂ 16 ਗੱਡੀਆਂ ਆਪਸ ਵਿਚ ਟਕਰਾਅ ਗਈਆਂ । ਟਰੱਕ, ਕਾਰਾਂ, ਟਰੈਕਟਰ ਟਰਾਲੀਆਂ ਅਤੇ ਬੱਸਾਂ ਹਾਦਸਾਗ੍ਰਸਤ ਹੋ ਗਈਆਂ । ਇਸ ਹਾਦਸੇ ਵਿਚ ਬਹੁਤ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ।
ਵਾਹਨਾਂ ਕਾਰਨ ਹਾਈਵੇਅ ‘ਤੇ ਵੀ ਜਾਮ ਲੱਗ ਗਿਆ । ਹਾਦਸੇ ਦੌਰਾਨ ਜ਼ਖਮੀਆਂ ਦੀਆਂ ਚੀਕਾਂ ਦੂਰ-ਦੂਰ ਤੱਕ ਪਈਆਂ। ਧੁੰਦ ਕਾਰਨ ਹਾਦਸੇ ਵਿਚ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਵੀ ਸ਼ਿਕਾਰ ਹੋ ਗਈਆਂ।
ਪੁਲਿਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਜਦਕਿ ਤੀਜਾ ਹਾਦਸਾ ਕਰਨਾਲ ਟੋਲ ਨੇੜੇ ਵਾਪਰਿਆ, ਇਸ ਹਾਦਸੇ ਵਿਚ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।