ਗੁਰਦਾਸਪੁਰ ਦੇ ਪਿੰਡ ਕੋਹਾਲੀ ਦੀ ਧੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ

0
30670

ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸੰਧੂ ਪਰਿਵਾਰ ਦੀ ਧੀ ਹਰਨਾਜ਼ ਸੰਧੂ ਨੇ ਅੱਜ ਵਿਸ਼ਵ ਭਰ ‘ਚ ਆਪਣਾ, ਆਪਣੇ ਪਰਿਵਾਰ, ਇਲਾਕੇ ਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਪਿੰਡ ‘ਚ ਹਰਨਾਜ਼ ਦੇ ਜੱਦੀ ਘਰ ਰਹਿ ਰਹੇ ਉਸ ਦੇ ਤਾਏ ਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਰਿਵਾਰ ‘ਚੋਂ ਕੋਈ ਇਸ ਮੁਕਾਮ ‘ਤੇ ਪਹੁੰਚੇਗਾ।

ਹਰਨਾਜ਼ ਦੇ ਤਾਏ ਜਸਵਿੰਦਰ ਸਿੰਘ, ਤਾਈ ਲਖਵਿੰਦਰ ਕੌਰ ਤੇ ਪਿੰਡ ਵਾਸੀ ਸੁਖਬੀਰ ਸਿੰਘ ਨੇ ਦੱਸਿਆ ਕਿ ਕਦੀ ਨਹੀਂ ਸੋਚਿਆ ਸੀ ਕਿ ਇਕ ਦਿਨ ਉਨ੍ਹਾਂ ਦੇ ਪਿੰਡ ਕੋਹਾਲੀ ਦਾ ਨਾਂ ਪੂਰੀ ਦੁਨੀਆਂ ਵਿੱਚ ਜਾਣਿਆ ਜਾਵੇਗਾ।

ਪਰਿਵਾਰ ਦਾ ਕਹਿਣਾ ਹੈ ਕਿ ਹਰਨਾਜ਼ ਮਿਲਾਪੜੇ ਸੁਭਾਅ ਦੀ ਕੁੜੀ ਹੈ। ਇਹ ਫੀਲਡ ਵੀ ਉਸ ਨੇ ਖੁਦ ਚੁਣਿਆ, ਜਿਸ ਵਿੱਚ ਉਸ ਨੇ ਸਭ ਤੋਂ ਵੱਡਾ ਮੁਕਾਮ ਹਾਸਿਲ ਕੀਤਾ। ਪਰਿਵਾਰ ਵੱਲੋਂ ਵੀ ਹਰਨਾਜ਼ ਨੂੰ ਪੂਰਾ ਸੁਪੋਰਟ ਕੀਤਾ ਗਿਆ।

ਗੁਰਦਾਸਪੁਰ ਦੇ ਪਿੰਡ ਤੋਂ ਮਿਸ ਯੂਨੀਵਰਸ ਤੱਕ ਕਿਵੇਂ ਪਹੁੰਚੀ ਹਰਨਾਜ਼, ਮਾਂ ਤੋਂ ਸੁਣੋ ਪੂਰਾ ਸਫ਼ਰ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ