ਚੰਡੀਗੜ੍ਹ ਦੀ 21 ਸਾਲ ਦੀ ਪੰਜਾਬੀ ਕੁੜੀ ਹਰਨਾਜ਼ ਸੰਧੂ 21 ਸਾਲਾਂ ਬਾਅਦ ਬਣੀ ਮਿਸ ਯੂਨੀਵਰਸ, ਵੇਖੋ ਵੀਡੀਓ

0
1597

ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਇਹ ਭਾਰਤ ਦੇ ਲੋਕਾਂ ਲਈ ਇਕ ਵਾਰ ਫਿਰ ਮਾਣ ਵਾਲਾ ਦਿਨ ਹੈ।

ਪੰਜਾਬ ਦੀ 21 ਸਾਲਾ ਹਰਨਾਜ਼ ਸੰਧੂ ਨੂੰ 70ਵੀਂ ਮਿਸ ਯੂਨੀਵਰਸ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।

ਹਰਨਾਜ਼ ਨੇ ਪੈਰਾਗਵੇ ਤੇ ਦੱਖਣੀ ਅਫਰੀਕਾ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ। ਸੰਧੂ ਨੂੰ ਇਸ ਈਵੈਂਟ ਵਿੱਚ ਮੈਕਸੀਕੋ ਦੀ ਸਾਬਕਾ ਮਿਸ ਯੂਨੀਵਰਸ 2020 ਐਂਡਰੀਆ ਮੇਜ਼ਾ ਨੇ ਤਾਜ ਪਹਿਨਾਇਆ।

ਇਸ ਵਾਰ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਜ਼ਰਾਈਲ ਵਿੱਚ ਆਯੋਜਿਤ ਕੀਤਾ ਗਿਆ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਪਹਿਲਾਂ ਵੀ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ।

ਉਹ 2017 ਵਿੱਚ ਮਿਸ ਚੰਡੀਗੜ੍ਹ ਵੀ ਰਹਿ ਚੁੱਕੀ ਹੈ। ਇਕ ਸਾਲ ਬਾਅਦ ਹਰਨਾਜ਼ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ 2018 ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਇਹ 2 ਮਨਭਾਉਂਦੇ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਨੇ ਭਾਰਤ 2019 ਵਿੱਚ ਭਾਗ ਲਿਆ, ਜਿਸ ਵਿੱਚ ਉਹ ਟਾਪ 12 ਵਿੱਚ ਪਹੁੰਚੀ।

ਦੱਸ ਦੇਈਏ ਕਿ 70ਵੀਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਫਿਟਨੈੱਸ ਤੇ ਯੋਗਾ ਦੀ ਸ਼ੌਕੀਨ ਹੈ। ਹਰਨਾਜ਼ ਕੁਦਰਤ ਪ੍ਰੇਮੀ ਵੀ ਹੈ। ਮਿਸ ਦੀਵਾ ਮੁਕਾਬਲੇ ਵਿੱਚ ਜੱਜ ਪੈਨਲ ਗਲੋਬਲ ਵਾਰਮਿੰਗ ਅਤੇ ਕੁਦਰਤ ਦੀ ਸੰਭਾਲ ਬਾਰੇ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ।

ਹਰਨਾਜ਼ ਮੁਤਾਬਕ ਧਰਤੀ ਨੂੰ ਬਚਾਉਣ ਲਈ ਸਾਡੇ ਕੋਲ ਅਜੇ ਵੀ ਸਮਾਂ ਹੈ, ਇਸ ਲਈ ਕੁਦਰਤ ਦੀ ਵੱਧ ਤੋਂ ਵੱਧ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।

ਧਿਆਨਯੋਗ ਹੈ ਕਿ ਮਿਸ ਯੂਨੀਵਰਸ 2021 ਦੌਰਾਨ ਹਰਨਾਜ਼ ਨੇ ਸਵਿਮਸੂਟ ਤੋਂ ਲੈ ਕੇ ਰਾਸ਼ਟਰੀ ਪੋਸ਼ਾਕ ਸੈਸ਼ਨ ਤੱਕ ਆਪਣੀ ਸੁੰਦਰਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ