ਕਰਾੜੀ ਪਿੰਡ ਦੀ ਹਰਲੀਨ ਨੇ 12ਵੀਂ ‘ਚ ਜਲੰਧਰ ਜਿਲੇ ‘ਚ ਕੀਤਾ ਟੌਪ

0
4797

ਜਲੰਧਰ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਹਰਲੀਨ ਨੇ 500 ਚੋਂ 492 ਨੰਬਰ ਹਾਸਲ ਕਰਕੇ ਜਲੰਧਰ ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਹਰਲੀਨ ਜਲੰਧਰ ਦੇ ਪਿੰਡ ਕਰਾੜੀ ਦੀ ਰਹਿਣ ਵਾਲੀ ਹੈ। ਹਰਲੀਨ ਨੇ ਜਲੰਧਰ ਦੇ ਸੋਢਲ ਨੇੜੇ ਪੈਦੇ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਵਿਚ ਕਾਮਰਸ ਵਿਸ਼ਾ ‘ਚ +2 ਕੀਤੀ ਹੈ।

ਹਰਲੀਨ ਦੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਹਰਲੀਨ ਸ਼ੁਰੂ ਤੋਂ ਹੀ ਪੜ੍ਹਨ ਵਿਚ ਹੁਸ਼ਿਆਰ ਸੀ। ਹਰਲੀਨ ਦੀਆਂ ਵੱਡੀਆਂ ਭੈਣਾਂ ਕਿਰਨਦੀਪ ਕੌਰ ਤੇ ਸਰਨਪ੍ਰੀਤ ਕੌਰ ਵੀ ਯੂਨੀਵਰਸਿਟੀ ਚੋਂ ਡਵੀਜ਼ਨਾਂ ਹਾਸਲ ਕਰਦੀਆਂ ਰਹੀਆਂ ਹਨ।

ਹਰਲੀਨ ਦੇ ਪਿਤਾ ਮਨਮੋਹਣ ਸਿੰਘ ਦੁਬਈ ਰਹਿੰਦੇ ਹਨ। ਭਰਾ ਲਵਪ੍ਰੀਤ ਸਿੰਘ 7ਵੀ ਕਲਾਸ ਦਾ ਵਿਦਿਆਰਥੀ ਹੈ। ਹਰਲੀਨ ਆਪਣੇ ਬਾਰੇ ਦੱਸਦੀ ਹੈ ਕਿ ਮੈਂ ਅੱਗੇ ਦੀ ਪੜ੍ਹਾਈ B.COM ਦੀ ਪੜ੍ਹਾਈ ਕਰਨੀ ਹੈ। ਉਹ ਭਵਿੱਖ ਵਿਚ ਬੈਂਕਿੰਗ ਲਾਈਨ ਵਿਚ ਜਾਣਾ ਚਾਹੁੰਦੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਵਿਚ ਨੌਕਰੀ ਨਾ ਮਿਲੀ ਤਾਂ ਬਾਕੀ ਭੈਣਾਂ ਵਾਂਗ ਕੈਨੇਡਾ ਜਾਣਾ ਪਸੰਦ ਕਰਾਂਗੀ।