ਕਾਂਗਰਸੀ ਆਗੂਆਂ ਦੀ ‘ਪੰਜ ਪਿਆਰਿਆਂ’ ਨਾਲ ਤੁਲਨਾ ਕਰਨ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫੀ

0
1710

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)| ਕਾਂਗਰਸ ਪਰਟੀ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਕਾਂਗਰਸੀ ਆਗੂਆ ਦੀ ਪੰਜ ਪਿਆਰਿਆਂ ਨਾਲ ਤੁਲਨਾ ਕਰਨ ‘ਤੇ ਯੂਥ ਅਕਾਲੀ ਦਲ ਵੱਲੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਹਾਂ ਸਿੰਘ ਹਾਲ ਵਿਖੇ ਇਕੱਠ ਕੀਤਾ ਗਿਆ।

ਕੋਟਕਪੂਰਾ ਚੌਂਕ ‘ਚ ਹਰੀਸ਼ ਰਾਵਤ ਦਾ ਪੁਤਲਾ ਫੂਕਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਨੇਤਾ ਹਰੀਸ਼ ਰਾਵਤ ਨੇ ਆਪਣੇ ਕਾਂਗਰਸੀ ਨੇਤਾਵਾਂ ਨੂੰ ਪੰਜ ਪਿਆਰਿਆਂ ਨਾਲ ਜੋੜਿਆ ਗਿਆ ਹੈ ਜੋ ਕਥਾ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਗੁਰਦਾਸ ਮਾਨ ਨੇ ਵੀ ਬੇਅਦਬੀ ਕੀਤੀ ਗਈ ਹੈ ਅਤੇ ਉਸਦੀ ਮੁਆਫੀ ਲਈ ਐਮ ਐਲ ਏ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਗੁਰਦਾਸ ਮਾਨ ‘ਤੇ ਹੋਇਆ ਪਰਚਾ ਰੱਦ ਕੀਤਾ ਜਾਵੇ ਅਤੇ ਗੁਰਦਾਸ ਮਾਨ ਨੂੰ ਵੀ ਮੁਆਫੀ ਨਹੀਂ ਦਿੱਤੀ ਜਾ ਰਹੀ। ਫਿਰ ਹਰੀਸ਼ ਰਾਵਤ ਨੂੰ ਮਾਫੀ ਨਹੀਂ ਬਲਕਿ ਇਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਸ ‘ਤੇ ਵੀ ਪਰਚਾ ਦਰਜ ਕੀਤਾ ਜਾਵੇ।

(ਨੋਟ – (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)