ਖੁਸ਼ੀਆਂ ਬਦਲੀਆਂ ਮਾਤਮ ‘ਚ ! ਵਿਆਹ ਦੇ ਕੁਝ ਘੰਟਿਆਂ ਬਾਅਦ ਲਾੜੇ ਦੀ ਮੌਤ, ਪਰਿਵਾਰ ‘ਚ ਛਾਇਆ ਸੋਗ

0
234

ਉਤਰ ਪ੍ਰਦੇਸ਼ | ਇਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਅਚਾਨਕ ਸੋਗ ਵਿਚ ਬਦਲ ਗਈਆਂ। ਵਿਆਹ ਦੇ 16 ਘੰਟੇ ਬਾਅਦ ਹੀ ਲਾੜੇ ਦੀ ਮੌਤ ਹੋ ਗਈ। ਸੜਕ ਹਾਦਸੇ ਵਿਚ ਲਾੜੇ ਦੀ ਮੌਤ ਪਿੱਛੋਂ ਪਰਿਵਾਰ ਵਿਚ ਮਾਤਮ ਛਾ ਗਿਆ। ਕੁਝ ਘੰਟੇ ਪਹਿਲਾਂ ਹੀ ਵਿਆਹੁਤਾ ਬਣੀ ਲਾੜੀ ਵਿਧਵਾ ਹੋ ਗਈ।

ਇਹ ਦਰਦਨਾਕ ਘਟਨਾ ਮੇਰਠ ਦੇ ਸਰੂਰਪੁਰ ਥਾਣਾ ਖੇਤਰ ਦੇ ਮੈਨਾਪੁੱਟੀ ਪਿੰਡ ਦੀ ਹੈ, ਜਿੱਥੇ ਗੁੜਗਾਓਂ ‘ਚ ਪ੍ਰਾਈਵੇਟ ਨੌਕਰੀ ਕਰ ਰਹੇ ਸੰਨੀ ਦਾ ਵਿਆਹ ਸੀ। ਸਵੇਰੇ ਕਰੀਬ 6 ਵਜੇ ਸੰਨੀ ਆਪਣੀ ਲਾੜੀ ਨੂੰ ਘਰ ਲੈ ਕੇ ਆਇਆ। ਜਿਸ ਤੋਂ ਬਾਅਦ ਦਿਨ ਭਰ ਵਿਆਹ ਨਾਲ ਸਬੰਧਤ ਪ੍ਰੋਗਰਾਮ ਚੱਲਦੇ ਰਹੇ।

ਦੇਰ ਸ਼ਾਮ ਸੰਨੀ ਆਪਣੇ ਦੋਸਤ ਨਾਲ ਬਾਈਕ ‘ਤੇ ਜਾ ਰਿਹਾ ਸੀ। ਰਸਤੇ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਸੰਨੀ ਦੀ ਬਾਈਕ ਤਿਲਕ ਗਈ। ਹਾਦਸੇ ‘ਚ ਸੰਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।