ਗੁਰੂਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 3 ਪਿੰਡਾਂ ਦੇ ਗੁਰਦੁਆਰਿਆਂ ‘ਚੋਂ ਗੋਲਕਾਂ ਕੀਤੀਆਂ ਚੋਰੀ

0
505

ਫਾਜ਼ਿਲਕਾ, 18 ਅਕਤੂਬਰ | ਜਲਾਲਾਬਾਦ ਦੇ ਤਿੰਨ ਪਿੰਡਾਂ ਦੇ ਗੁਰਦੁਆਰਾ ਸਾਹਿਬ ‘ਚੋਂ ਗੋਲਕਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਪਿੰਡ ਘੁਬਾਇਆ, ਚੱਕ ਮੋਚਨਵਾਲਾ ਤੇ ਪਿੰਡ ਜਵਾਲਾਵਾਲਾ ਦੇ ਗੁਰਦੁਆਰਾ ਸਾਹਿਬਾਨ ‘ਚ ਚੋਰ ਦਾਖਲ ਹੋਏ ਹਨ, ਜੋ ਗੁਰਦੁਆਰਿਆਂ ‘ਚ ਰੱਖੀ ਗੋਲਕ ਚੋਰੀ ਕਰ ਕੇ ਲੈ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿੰਡ ਹੀਰਾਵਾਲੀ ਦੇ ਵਸਨੀਕ ਜਰਨੈਲ ਸਿੰਘ ਅਤੇ ਪਿੰਡ ਘੁਬਾਇਆ ਦੇ ਪਾਠੀ ਸਾਹਿਬਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਦੇਖਿਆ ਕਿ ਗੋਲਕ ਗਾਇਬ ਸੀ ਤਾਂ ਕੈਮਰੇ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ‘ਚ ਦਾਖਲ ਹੋਏ ਹਨ ਅਤੇ ਗੋਲਕ ਨੂੰ ਚੋਰੀ ਕਰ ਕੇ ਲੈ ਗਏ ਹਨ। ਹਾਲਾਂਕਿ, ਇਨ੍ਹਾਂ ਤਿੰਨਾਂ ਮਾਮਲਿਆਂ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਘੁਬਾਇਆ ਦੀ ਗੋਲਕ ‘ਚ ਕਰੀਬ 2000 ਰੁਪਏ ਸਨ, ਜਦਕਿ ਪਿੰਡ ਹੀਰੇਵਾਲਾ ਦੀ ਗੋਲਕ ‘ਚ 1500 ਰੁਪਏ ਹੋਣ ਦੀ ਗੱਲ ਕਹੀ ਜਾਂਦੀ ਹੈ। ਚੋਰ ਪੈਸੇ ਕੱਢ ਕੇ ਗੋਲਕ ਨੂੰ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਏ, ਜਦਕਿ ਪਿੰਡ ਜੌੜੇਵਾਲਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚ 10 ਹਜ਼ਾਰ ਰੁਪਏ ਪਏ ਦੱਸੇ ਜਾਂਦੇ ਹਨ, ਫਿਲਹਾਲ ਪੁਲਿਸ ਵੱਲੋਂ ਤਿੰਨਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)