30 ਨਵੰਬਰ ਤੋਂ 14 ਦਸੰਬਰ ਕਰਵਾਓ ਰਜਿਸਟ੍ਰੇਸ਼ਨ, ਕੁੜੀ ਪੈਦਾ ਹੋਣ ‘ਤੇ ਸਾਰਾ ਖਰਚਾ ਚੁੱਕੇਗਾ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ

0
1621

ਬਲਜੀਤ ਸਿੰਘ | ਤਰਨਤਾਰਨ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਸਾਰੇ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਇਸੇ ਸੰਬੰਧੀ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਨੇ ਵੀ ਇੱਕ ਨਿਵੇਕਲਾ ਐਲਾਨ ਕੀਤਾ ਹੈ।

ਹਸਪਤਾਲ ਨੇ ਐਲਾਨ ਕੀਤਾ ਹੈ ਕਿ 30 ਨਵੰਬਰ ਤੋਂ 14 ਦਸੰਬਰ ਤੱਕ ਗਰਭਵਤੀ ਔਰਤਾਂ ਉਨ੍ਹਾਂ ਦੇ ਹਸਪਤਾਲ ‘ਚ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਰਜਿਸਟਰ ਹੋਈਆਂ ਔਰਤਾਂ ਵਿੱਚੋਂ ਜਿਨ੍ਹਾਂ ਦੇ ਵੀ ਕੁੜੀ ਪੈਦਾ ਹੋਵੇਗੀ ਉਸ ਦਾ ਹਸਪਤਾਲ ਦਾ ਸਾਰਾ ਫ੍ਰੀ ਹੋਵੇਗਾ।
ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਬਾਬਾ ਜਗਤਾਰ ਸਿੰਘ ਜੀ ਦੇ ਨਿਰਦੇਸ਼ਾਂ ‘ਤੇ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਰਜਿਸਟਰਡ ਔਰਤਾਂ ‘ਚੋਂ ਜਿਸ ਦੇ ਵੀ ਲੜਕੀ ਦਾ ਜਨਮ ਹੁੰਦਾ ਹੋਵੇਗਾ ਉਸ ਦਾ ਸਾਰਾ ਖਰਚਾ ਹਸਪਤਾਲ ਵੱਲੋਂ ਕੀਤਾ ਜਾਵੇਗਾ।



ਬਾਬਾ ਮਹਿੰਦਰ ਸਿੰਘ ਨੇ ਦੱਸਿਆ- ਇਹ ਸਾਰਾ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਬਾਬਾ ਕੀਤਾ ਜਾ ਰਿਹਾ। ਹਰ ਮੱਸਿਆ ਵਾਲੇ ਦਿਨ ਹਸਪਤਾਲ ਵਿੱਚ ਮੁਫ਼ਤ ਓਪੀਡੀ ਹੰਦੀ ਹੈ। ਮੋਤੀਏ ਦੇ ਅਪ੍ਰੇਸ਼ਨ ਹਰ ਰੋਜ਼ ਮੁਫਤ ਕੀਤੇ ਜਾਂਦੇ ਹਨ। ਬਾਬਾ ਜੀ ਦਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਇਲਾਜ ਪੱਖੋਂ ਨਾ ਰਹਿ ਜਾਵੇ ਇਸ ਲਈ ਅਸੀਂ ਅਜਿਹੇ ਉਪਰਾਲੇ ਕਰ ਰਹੇ ਹਾਂ।