ਮੁਸੀਬਤ ‘ਚ ਗੁਰਸਿੱਖ ਜੋੜੇ ਨੇ ਵਾਹਿਗੁਰੂ ‘ਤੇ ਰੱਖਿਆ ਵਿਸ਼ਵਾਸ, ਰੈਸਟੋਰੈਂਟ ਨੂੰ ਅੱਗ ਲੱਗਣ ਤੋਂ ਬਾਅਦ ਸ਼ੁਰੂ ਕੀਤੀ ਫਾਸਟ ਫੂਡ ਦੀ ਰੇਹੜੀ, ਅੱਜ ਚੜ੍ਹਦੀਕਲਾ ‘ਚ ਜਿਊਂਦਾ ਜਿੰਦਗੀ

0
430

ਅੰਮ੍ਰਿਤਸਰ ਦਾ ਰਹਿਣ ਵਾਲਾ ਬਾਦਲ ਸਿੰਘ ਜੋ ਕਿ ਗੁਰਸਿਖ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਵਿਚ ਹੈ, ਆਪਣੀ ਸਿੰਘਣੀ ਨਾਲ ਦੋਵੇਂ ਜੀਅ ਮਿਹਨਤ ਕਰਦੇ ਹਨ। ਦੋਵੇਂ ਜੀਅ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ। ਕਿਸੇ ਸਮੇਂ ਇਸ ਪਰਿਵਾਰ ਕੋਲ ਸਭ ਕੁਝ ਸੀ, ਆਪਣਾ ਰੈਸਟੋਰੈਂਟ ਸੀ ਪਰ ਅੱਗ ਲੱਗਣ ਨਾਲ 50 ਤੋਂ 60 ਲੱਖ ਦਾ ਨੁਕਸਾਨ ਹੋਣ ਨਾਲ ਸਭ ਕੁਝ ਤਬਾਹ ਹੋ ਗਿਆ ਪਰ ਫਿਰ ਵੀ ਉਨ੍ਹਾਂ ਨੇ ਵਾਹਿਗੁਰੂ ‘ਤੇ ਪੂਰਾ ਵਿਸ਼ਵਾਸ ਰੱਖਿਆ ਅਤੇ ਮੁਸੀਬਤ ਦੇ ਸਮੇਂ ‘ਚ ਡੋਲੇ ਨਹੀਂ ।

ਰਿਸ਼ਤੇਦਾਰ, ਭੈਣ-ਭਰਾ ਸਭ ਨੇ ਸਾਥ ਛੱਡ ਦਿੱਤਾ ਪਰ ਇਸ ਨੌਜਵਾਨ ਦਾ ਸਿੰਘਣੀ ਨੇ ਸਾਥ ਨਹੀਂ ਛੱਡਿਆ ਅਤੇ ਅੱਜ ਆਪਣੇ ਪਤੀ ਨਾਲ ਮਿਹਨਤ ਕਰ ਰਹੀ ਹੈ । ਲੋਕ ਇਸ ਜੋੜੀ ਦੀਆਂ ਤਾਰੀਫਾਂ ਕਰਦੇ ਹਨ। ਇਹ ਜੋੜੀ ਸ਼ਾਮ 5 ਵਜੇ ਆਉਂਦੀ ਹੈ ਅਤੇ ਰਾਤ 11 ਵਜੇ ਘਰ ਜਾਣਦੀ ਹੈ। ਇਹ ਆਪਣੇ ਦੋ ਛੋਟੇ ਬੱਚੇ ਵੀ ਨਾਲ ਲੈ ਕੇ ਆਉਂਦੇ ਹਨ। ਹੁਣ ਇਸ ਪਰਿਵਾਰ ਨੂੰ ਕਿਰਾਏ ਦੇ ਘਰ ਵਿਚ ਰਹਿਣਾ ਪੈ ਰਿਹਾ ਹੈ। ਆਪਣਾ ਮਕਾਨ ਵੀ ਨਹੀਂ ਹੈ । 4000 ਰੁਪਏ ਮਹੀਨਾ ਘਰ ਦਾ ਕਿਰਾਏ ਦਿੰਦੇ ਹਨ।
ਮਾੜੇ ਸਮੇਂ ਵਿੱਚ ਲੋਕਾਂ ਨੇ ਬਹੁਤ ਕੁਝ ਕਿਹਾ ਕਿ ਕਦੀ ਕੋਈ ਬਾਬੇ ਦੀ ਦੱਸ ਪਾਉਂਦਾ ਸੀ, ਕਦੇ ਕਿਸੇ ਪੰਡਿਤ ਦੀ, ਕਦੀ ਕਹਿੰਦੇ ਸੀ ਕਿ ਫਲਾਨੇ ਬਾਬੇ ਦੀਆਂ ਚੌਂਕੀਆਂ ਭਰ ਪਰ ਇਸ ਗੁਰਸਿੱਖ ਨੌਜਵਾਨ ਨੇ ਬਸ ਸ਼੍ਰੀ ਗੁਰੂ ਰਾਮਦਾਸ ਦੇ ਦਰ ‘ਤੇ ਸੇਵਾ ਕੀਤੀ । ਅੱਜ ਮਿਹਨਤ ਦੀ ਕਿਰਤ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ।