ਅਨੰਦ ਕਾਰਜ ਦੌਰਾਨ ਭਾਵੁਕ ਹੋਏ ਭਗਵੰਤ ਮਾਨ, ਕੇਜਰੀਵਾਲ ਦੇ ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ

0
472

ਚੰਡੀਗੜ੍ਹ | ਸੀਐਮ ਭਗਵੰਤ ਮਾਨ ਦੇ ਵਿਆਹ ਵਿਚ ਪਿਤਾ ਦੀਆਂ ਸਾਰੀਆਂ ਰਸਮਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ। ਇਸ ਮੌਕੇ ਭਗਵੰਤ ਮਾਨ ਭਾਵੁਕ ਹੋ ਗਏ।

 ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਮਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਹਨਾਂ ਦੇ ਪਿਤਾ ਮਾਸਟਰ ਮੋਹਿੰਦਰ ਦੀਆਂ ਰਸਮਾਂ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਨਿਭਾਉਣ ਆਏ ਸਨ।

ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਤੇ ਡਾ ਗੁਰਪ੍ਰੀਤ ਕੌਰ ਨੇ ਵਿਆਹ ਕਰਵਾਇਆ ਲਿਆ ਹੈ। ਸੀਐਮ ਰਿਹਾਇਸ਼ ਵਿਚ ਹੀ ਉਹਨਾਂ ਦੇ ਨੰਦ ਕਾਰਜ ਹੋਏ ਹਨ। ਆਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।