ਚੰਡੀਗੜ੍ਹ/ਅੰਮ੍ਰਿਤਸਰ ਓਲੰਪਿਕ ਖੇਡਾਂ ਵਿਚ ਹਾਕੀ ਵਿਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਅੰਮ੍ਰਿਤਸਰ ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਦਾ ਪੀਜੀਆਈ ਵਿਚ ਦਿਹਾਂਤ ਹੋ ਗਿਆ। ਪਰਿਵਾਰ ਨੇ ਚੰਡੀਗੜ੍ਹ ਪੀਜੀਆਈ ਵਿਚ ਬਲਜੀਤ ਕੌਰ ਦਾ ਸਹੀ ਇਲਾਜ ਨਾ ਹੋਣ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਕੌਰ ਨੂੰ 5 ਦਿਨਾਂ ਤੋਂ ਹਸਪਤਾਲ ‘ਚ ਬੈੱਡ ਵੀ ਨਸੀਬ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਨੂੰ ਕਿਡਨੀ ਦੇ ਇਲਾਜ ਲਈ ਏਮਜ਼ ਬਠਿੰਡਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਪੀਜੀਆਈ ਵਿਚ ਬੈੱਡ ਵੀ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਤੱਕ ਬਾਹਰ ਸਟਰੈਚਰ ‘ਤੇ ਪਈ ਰਹੀ।
ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਬਲਜੀਤ ਕੌਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ’ਤੇ ਉਸ ਨੂੰ 22 ਅਕਤੂਬਰ ਦੀ ਰਾਤ ਨੂੰ ਪੀਜੀਆਈ ਲਿਆਂਦਾ ਗਿਆ। ਜਿੱਥੇ ਹਰ ਉਹਨਾਂ ਦਾ ਸਾਰਾ ਇਲਾਜ ਸਟਰੈਚਰ ‘ਤੇ ਹੀ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਗੁਰਜੀਤ ਕੌਰ ਇਸ ਸਮੇਂ ਬੰਗਲੁਰੂ ਵਿਚ ਟਰਾਇਲ ’ਤੇ ਗਈ ਹੈ। ਇਸ ਦੇ ਬਾਵਜੂਦ ਉਸ ਨੇ ਆਪਣੀ ਚਾਚੀ ਨੂੰ ਹਸਪਤਾਲ ਵਿਚ ਬੈੱਡ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬੈੱਡ ਨਹੀਂ ਮਿਲ ਸਕਿਆ।