ਬੰਬੀਹਾ ਗੈਂਗ ਦਾ ਗੁਰਗਾ ਬਿੱਲਾ ਹਸਪਤਾਲ ਤੋਂ ਫਰਾਰ, ਲਾਰੈਂਸ ਬਿਸ਼ਨੋਈ ਵੀ ਉਸੇ ਹਸਪਤਾਲ ‘ਚ ਦਾਖਲ

0
2086

ਫਰੀਦਕੋਟ| ਪੰਜਾਬ ਸੀਆਈਏ ਸਟਾਫ ਨਾਲ ਮੁਕਾਬਲੇ ਦੌਰਾਨ ਗੋਲ਼ੀ ਲੱਗਣ ਨਾਲ ਜ਼ਖਮੀ ਹੋਇਆ ਬੰਬੀਹਾ ਗੈਂਗ ਦਾ ਗੈਂਗਸਟਰ ਸੁਰਿੰਦਰ ਪਾਲ ਉਰਫ ਬਿੱਲਾ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ ਹੈ। ਸਵੇਰੇ 4 ਵਜੇ ਉਹ ਮੈਡੀਕਲ ਕਾਲਜ ਹਸਪਤਾਲ ਤੋਂ ਇਲਾਜ ਦੌਰਾਨ ਫਰਾਰ ਹੋਇਆ।

ਗੈਂਗਸਟਰ ਦੇ ਪੈਰ ਵਿਚ ਗੋਲ਼ੀ ਲੱਗਣ ‘ਤੇ 4 ਦਿਨ ਪਹਿਲਾਂ ਉਸ ਨੂੰ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇਸੇ ਹਸਪਤਾਲ ਵਿਚ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਭਰਤੀ ਹੈ, ਜਿਸ ਦਾ ਟਾਈਫਾਈਡ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਸੁਰੱਖਿਆ ਵਿਚ ਬਠਿੰਡਾ ਤੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲੱਗੀ ਹੋਈ ਹੈ।

ਇੰਨੀ ਸੁਰੱਖਿਆ ਦੇ ਬਾਵਜੂਦ ਬੰਬੀਹਾ ਗੈਂਗ ਦੇ ਗੈਂਗਸਟਰ ਵੱਲੋਂ ਪੁਲਿਸ ਨੂੰ ਚਮਕਾ ਦੇ ਕੇ ਫਰਾਰ ਹੋਣ ਦੀ ਘਟਨਾ ਪੁਲਿਸ ‘ਤੇ ਵੱਡਾ ਸਵਾਲ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦਾ ਅਗਲਾ ਐਕਸ਼ਨ ਕੀ ਹੋਵੇਗਾ। ਮੁਲਜ਼ਮ ਨੂੰ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ