ਤਰਨਤਾਰਨ | ਸਰਕਾਰਾਂ ਵੱਲੋਂ ਪੁਰਾਣੇ ਰੀਤੀ-ਰਿਵਾਜਾਂ ਨੂੰ ਖ਼ਤਮ ਕਰਦੇ ਹੋਏ ਕਿਸੇ ਵੀ ਜਾਨਵਰ ਦਾ ਸ਼ਿਕਾਰ ਖੇਡਣ ‘ਤੇ ਬੈਨ ਲਾਇਆ ਹੋਇਆ ਹੈ ਪਰ ਕਈ ਇਲਾਕੇ ਅਜੇ ਵੀ ਹਨ, ਜਿੱਥੇ ਸ਼ਿਕਾਰ ਖੇਡਿਆ ਜਾਂਦਾ ਹੈ।
ਥਾਣਾ ਸਦਰ ਪੱਟੀ ਦੇ ਪਿੰਡ ਘੁੱਲੇ ਵਾਲੇ ਬੰਨ੍ਹ ਦੇ ਨਜ਼ਦੀਕ ਸ਼ਿਕਾਰ ਖੇਡਣ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਵਿਖੇ ਇੱਕ ਘੋੜੇ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਪੂਰਾ ਇਲਾਕਾ ਇਕੱਤਰ ਹੁੰਦਾ ਵੇਖ ਕੇ ਸ਼ਿਕਾਰੀ ਫ਼ਰਾਰ ਹੋ ਗਏ।
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਚੌਕੀ ਸਭਰਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਘੋੜੇ ਦਾ ਪੋਸਟਮਾਰਟਮ ਕਰਵਾ ਕੇ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।