ਗੁਰਦਾਸਪੁਰ : ਬੇਟੀ ਦੇ ਪ੍ਰੇਮ ਸੰਬੰਧਾਂ ਤੋਂ ਪ੍ਰੇਸ਼ਾਨ ਮਾਂ ਨੇ ਕੀਤੀ ਆਤਮਹੱਤਿਆ, ਵੇਖੋ ਮਰਨ ਤੋਂ ਪਹਿਲਾਂ ਬਣਾਈ ਵੀਡੀਓ ‘ਚ ਕੀ-ਕੀ ਕਿਹਾ

0
2131

ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਮੁਰਗੀ ਮੁਹੱਲਾ ਦੀ ਰਹਿਣ ਵਾਲੀ 40 ਸਾਲਾ ਵਿਧਵਾ ਔਰਤ ਦੀ ਲਾਸ਼ ਉਸ ਦੇ ਘਰੋਂ ਛੱਤ ਨਾਲ ਲਟਕਦੀ ਮਿਲੀ।

ਮ੍ਰਿਤਕਾ ਦੀ ਮਾਂ ਦੇ ਮੁਤਾਬਕ ਗੁਆਂਢੀਆ ਦੇ ਤਾਹਨੇ-ਮਿਹਣਿਆਂ ਤੋਂ ਤੰਗ ਆ ਕੇ ਉਸ ਦੀ ਬੇਟੀ ਨੇ ਆਤਮਹੱਤਿਆ ਕੀਤੀ। ਆਤਮਹੱਤਿਆ ਤੋਂ ਪਹਿਲਾਂ ਮ੍ਰਿਤਕਾ ਨੇ ਖੁਦ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਆਪ-ਬੀਤੀ ਦੱਸੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਮ੍ਰਿਤਕਾ ਦੀ ਮਾਂ ਤੇ ਭੈਣ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਸੋਨੀਆ ਨੂੰ ਉਸ ਦੇ ਗੁਆਂਢੀ ਹੀ ਤੰਗ-ਪ੍ਰੇਸ਼ਾਨ ਕਰਦੇ ਸਨ ਕਿ ਉਨ੍ਹਾਂ ਦੀ ਲੜਕੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਮ੍ਰਿਤਕਾ ਸੋਨੀਆ ਨੇ ਵਾਇਰਲ ਕੀਤੀਆਂ ਹਨ, ਜਿਸ ਨੂੰ ਲੈ ਕੇ ਗੁਆਂਢੀਆ ਨੇ ਸੋਨੀਆ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ।

ਇਸ ਸਬੰਧੀ ਕੁਝ ਸਮਾਂ ਪਹਿਲਾਂ ਸੋਨੀਆ ਦੀ ਬੇਟੀ ਜੋ ਘਰੋਂ ਕਿਸੇ ਲੜਕੇ ਨਾਲ ਦੌੜ ਗਈ ਸੀ, ਨੇ ਵੀ ਆਪਣੀ ਮਾਂ ਦੇ ਖਿਲਾਫ ਗੁਆਂਢੀਆ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਬਿਨਾਂ ਵਜ੍ਹਾ ਗੁਆਂਢੀਆ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਤੇ ਬੇਟੀ ਵੱਲੋਂ ਲਾਏ ਆਰੋਪਾਂ ਨੇ ਸੋਨੀਆ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ।

ਉਥੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਤਫਤੀਸ਼ ਵਿੱਚ ਜੋ ਵੀ ਸਾਹਮਣੇ ਆਏਗਾ, ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।