ਗੁਰਦਾਸਪੁਰ : ਪਿਆਰ ਦੇ ਜਾਲ ‘ਚ ਫਸਾ ਕੇ ਡਕਾਰੇ 5 ਲੱਖ, ਦੁਖੀ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਖਾਧੀ ਜ਼ਹਿਰ, ਮੌਤ

0
595

ਗੁਰਦਾਸਪੁਰ| ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਆਪਣੀ ਜਾਨ ਦੇ ਦਿੱਤੀ। ਉਹ ਪ੍ਰੇਮਿਕਾ ਦੇ ਸਵਾਰਥੀ ਪਿਆਰ ਤੋਂ ਇੰਨਾ ਤੰਗ ਆਇਆ ਕਿ ਉਸਨੇ ਆਪਣੀ ਅਣਮੁੱਲੀ ਜ਼ਿੰਦਗੀ ਨੂੰ ਖਤਮ ਕਰਨ ਦਾ ਖੌਫਨਾਕ ਫੈਸਲਾ ਲੈ ਲਿਆ। ਇਹ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਰਾਏਪੁਰ ਦਾ, ਜਿੱਥੇ ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ ‘ਤੇ ਪ੍ਰੇਮੀ ਨੇ ਉਸਦੇ ਘਰ ਪਹੁੰਚ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

ਇਸ ਪੂਰੀ ਘਟਨਾ ਦੀ ਜਾਣਕਾਰੀ ਥਾਣਾ ਮੁਖੀ ਬਹਿਰਾਮਪੁਰ ਸਾਹਿਲ ਚੌਧਰੀ ਨੇ ਮੀਡੀਆ ਨੂੰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਾਏਪੁਰ ਵਿਖੇ ਇਕ ਘਰ ਵਿੱਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਜਦੋਂ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਮ੍ਰਿਤਕ ਬਲਵਿੰਦਰ ਸਿੰਘ ਪੁੱਤਰ ਪਾਲ ਸਿੰਘ ਐਬਲਖੈਰ (ਗੁਰਦਾਸਪੁਰ) ਦਾ ਵਸਨੀਕ ਸੀ। ਉਸਦੇ ਰਾਏਪੁਰ ਦੀ ਰਹਿਣ ਵਾਲੀ ਔਰਤ ਬਲਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ।

ਪ੍ਰੇਮਿਕਾ ਨੇ ਨਹੀਂ ਮੋੜੇ ਸਨ ਪੈਸੇ

ਕੁਝ ਸਮਾਂ ਪਹਿਲਾਂ ਪਿਆਰ-ਪਿਆਰ ਵਿੱਚ ਬਲਜੀਤ ਕੌਰ ਨੇ ਬਲਵਿੰਦਰ ਕੋਲੋਂ 5 ਲੱਖ ਰੁਪਏ ਉਧਾਰ ਲਏ ਸਨ। ਜਦੋਂ ਬਲਵਿੰਦਰ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਬਲਜੀਤ ਕੌਰ ਕੋਲੋਂ ਆਪਣੇ ਪੈਸੇ ਮੰਗੇ, ਪਰ ਵਾਰ- ਵਾਰ ਮੰਗਣ ‘ਤੇ ਬਲਜੀਤ ਕੌਰ ਉਸਦੇ ਪੈਸੇ ਵਾਪਸ ਨਹੀਂ ਕਰ ਰਹੀ ਸੀ। ਇਸ ਗੱਲ ਤੋਂ ਬਲਵਿੰਦਰ ਇੰਨਾ ਦੁਖੀ ਹੋ ਗਿਆ ਕਿ ਉਸਨੇ ਬਲਜੀਤ ਦੇ ਘਰ ਪਹੁੰਚ ਕੇ ਜ਼ਹਿਰ ਨਿਗਲ ਕੇ ਆਤਮ-ਹੱਤਿਆ ਕਰ ਲਈ।

ਘਟਨਾ ਦੀ ਸੂਚਨਾ ਮਿਲਦੇ ਹੀ ਬਹਿਰਾਮਪੁਰ ਪੁਲਿਸ ਪ੍ਰੇਮਿਕਾ ਦੇ ਘਰ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਨਾਲ ਹੀ ਮੁਲਜ਼ਮ ਬਲਜੀਤ ਕੌਰ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ, ਪਰ ਜਾਣਕਾਰੀ ਮੁਤਾਬਕ ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਈ ਹੈ। ਉਸ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ