ਗੁਰਦਾਸਪੁਰ : ਕੇਂਦਰੀ ਜੇਲ ‘ਚ ਆਪਸ ‘ਚ ਲੜੇ ਕੈਦੀ, ਬਚਾਅ ‘ਚ 3 ਪੁਲਿਸ ਮੁਲਾਜ਼ਮ ਵੀ ਕੀਤੇ ਜ਼ਖਮੀ

0
6776

ਗੁਰਦਾਸਪੁਰ | ਕੇਂਦਰੀ ਜੇਲ ‘ਚ ਕੈਦੀਆਂ ਦੀ ਆਪਸੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀਆਂ ਨੂੰ ਸ਼ਾਂਤ ਕਰਨ ਲਈ ਜਦੋਂ ਪੁਲਿਸ ਫੋਰਸ ਬੁਲਾਈ ਗਈ ਤਾਂ ਕੈਦੀ ਭੜਕ ਗਏ ਅਤੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਤਿੰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਹਰੀਸ਼ ਦਾਇਮਾ ਅਤੇ ਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ’ਤੇ ਪੁੱਜੇ। ਹਮਲੇ ‘ਚ ਕੇਂਦਰੀ ਜੇਲ ‘ਚ ਤਾਇਨਾਤ ਯੋਧਾ ਸਿੰਘ, ਥਾਣਾ ਧਾਰੀਵਾਲ ਦੇ ਐਸਐਚਓ ਮਨਦੀਪ ਸਿੰਘ ਅਤੇ ਏਐਸਆਈ ਜਗਦੀਪ ਸਿੰਘ ਪੁਲਿਸ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ।