ਗੁਰਦਾਸਪੁਰ (ਜਸਵਿੰਦਰ ਬੇਦੀ) | ਬੀਤੀ ਦੇਰ ਰਾਤ ਬਟਾਲਾ ਵਿਖੇ ਜੰਮੂ ਤੋਂ ਰੱਦੀ ਨਾਲ ਭਰਿਆ ਟਰੱਕ ਜੋ ਕਿ ਖਾਲੀ ਹੋਣ ਲਈ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਜਾ ਰਿਹਾ ਸੀ, ਦਾ ਅਚਾਨਕ ਬਟਾਲਾ ਦੇ ਅੰਮ੍ਰਿਤਸਰ ਰੋਡ ‘ਤੇ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ।
ਟਰੱਕ ਪਲਟਣ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ਵਿੱਚ ਰੱਦੀ ਦੇ ਨਾਲ 90 ਫੀਸਦੀ ਬਾਈਬਲ ਵੇਚੀ ਜਾ ਰਹੀ ਸੀ। ਟਰੱਕ ਪਲਟਣ ਨਾਲ ਪਵਿੱਤਰ ਬਾਈਬਲ ਦੀਆਂ ਲੱਖਾਂ ਕਾਪੀਆਂ ਸੜਕ ‘ਤੇ ਖਿੱਲਰ ਗਈਆਂ ਅਤੇ ਕ੍ਰਿਸ਼ਚੀਅਨ ਭਾਇਚਾਰੇ ਦੇ ਲੋਕਾਂ ਨੂੰ ਪਤਾ ਲੱਗਦੇ ਹੀ ਉਹ ਉਥੇ ਪਹੁੰਚਣੇ ਸ਼ੁਰੂ ਹੋ ਗਏ ਤੇ ਪੁਲਿਸ ਕੋਲੋਂ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਮੋਹਤਬਰਾਂ ਨੇ ਮੌਕੇ ‘ਤੇ ਪਵਿੱਤਰ ਬਾਈਬਲ ਨੂੰ ਸੜਕ ਤੋਂ ਇਕੱਠਾ ਕਰਨਾ ਸ਼ੁਰੂ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ਿਕਾਇਤ ਲਿਖ ਲਈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ