ਗੁਰਦਾਸਪੁਰ : ਮਾਪਿਆਂ ਦੇ ਇਕਲੌਤੇ ਪੁੱਤ ਦੀ ਭਿਆਨਕ ਸੜਕ ਹਾਦਸੇ ‘ਚ ਮੌਤ, ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਅਮੋਲਦੀਪ ਸਿੰਘ

0
2306

ਬਠਿੰਡਾ, 23 ਦਸੰਬਰ | ਨਜ਼ਦੀਕੀ ਪਿੰਡ ਸੁਚਾਨੀਆ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ 25 ਸਾਲ ਦੇ ਪੁੱਤਰ ਡਾਕਟਰ ਅਮੋਲਦੀਪ ਸਿੰਘ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਇਹ ਐਕਸੀਡੈਂਟ ਬਠਿੰਡੇ ਵਿਚ ਹੋਇਆ। ਕਾਰ ਵਿਚ 4 ਲੋਕ ਸਵਾਰ ਸਨ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਏਡੀਜੀਪੀ ਪੁਲਿਸ ਗੁਰਵਿੰਦਰ ਸਿੰਘ ਦਾ ਭਾਣਜਾ ਸੀ। ਪਿੰਡ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮੇ ਅਤੇ ਦੋਸਤ ਨੇ ਕਿਹਾ ਕਿ ਅਮੋਲਦੀਪ ਸਿੰਘ ਨੇ 8 ਸਾਲ ਦੀ ਡਾਕਟਰੀ ਦੀ ਪੜ੍ਹਾਈ ਤੋਂ ਬਾਅਦ ਕੁਝ ਹੀ ਦਿਨਾਂ ਵਿਚ ਲੋਕ ਸੇਵਾ ਲਈ ਡਾਕਟਰੀ ਲਾਈਨ ਵਿਚ ਉਤਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਇਹ 4 ਦੋਸਤ ਇਕ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਬਠਿੰਡਾ ਮਾਲ ਰੋਡ ਸੜਕ ਕੋਲ ਬਣੇ ਡਿਵਾਈਡਰ ਨਾਲ ਟਕਰਾਅ ਗਏ ਅਤੇ ਇਸ ਹਾਦਸੇ ਵਿਚ ਅਮੋਲਦੀਪ ਸਿੰਘ ਸਮੇਤ ਇਕ ਦੂਸਰੇ ਦੋਸਤ ਦੀ ਵੀ ਮੌਤ ਹੋ ਗਈ ਅਤੇ 2 ਦੋਸਤ ਜ਼ਖਮੀ ਹੋ ਗਏ।

https://www.facebook.com/punjabibulletinworld/videos/349004694433427