ਗੁਰਦਾਸਪੁਰ : ਸੰਤੁਲਨ ਵਿਗੜਨ ਨਾਲ ਪਲਟੀ ਕਾਰ, 10 ਮਹੀਨਿਆਂ ਦੇ ਬੱਚੇ ਦੀ ਮੌਤ, 5 ਗੰਭੀਰ

0
1679

ਗੁਰਦਾਸਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡਰਾਈਵਰ ਵਲੋਂ ਕੰਟਰੋਲ ਗਵਾਉਣ ‘ਤੇ ਕਾਰ ਪਲਟ ਗਈ, ਜਿਸ ਕਾਰਨ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਮਾਤਾ ਹਰਮੀਤ ਕੌਰ ਨੂੰ ਉਸ ਦੀ ਮੌਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪਵਿੱਤਰਜੋਤ ਤੇ ਸਹਿਜਪ੍ਰੀਤ ਜੁੜਵਾ ਭਰਾ ਹਨ। ਹਸਪਤਾਲ ‘ਚ ਮਾਂ ਮ੍ਰਿਤਕ ਬੱਚੇ ਨੂੰ ਗੋਦ ‘ਚ ਲੈ ਕੇ ਬੈਠੀ ਰਹੀ। ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਬੱਚੇ ਦੀ ਮੌਤ ਦੀ ਸੂਚਨਾ ਦੇ ਸਕੇ। ਹਸਪਤਾਲ ਦਾ ਮਾਹੌਲ ਗਮਗੀਨ ਸੀ

ਪਿੰਡ ਨੌਸ਼ਹਿਰਾ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਸਿਹਤ ਕੇਂਦਰ ਨੌਸ਼ਹਿਰਾ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ। ਹਸਪਤਾਲ ‘ਚ ਜ਼ੇਰੇ ਇਲਾਜ ਸ਼੍ਰਿਸ਼ਟਾ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਆਪਣੇ ਰਿਸ਼ਤੇਦਾਰ ਪ੍ਰਿੰਸ, ਹਰਮੀਤ ਕੌਰ ਵਾਸੀ ਗੁਰਦੁਆਰਾ ਸ਼ਹੀਦਾਂ, ਅੰਮ੍ਰਿਤਸਰ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਗੁਰਦਾਸਪੁਰ ਆਈ ਸੀ।

ਐਤਵਾਰ ਦੁਪਹਿਰ ਨੂੰ ਉਹ ਕਾਰ ‘ਚ ਅੰਮ੍ਰਿਤਸਰ ਵਾਪਸ ਆ ਰਹੇ ਸਨ। ਪਿੰਡ ਨੌਸ਼ਹਿਰਾ ਨੇੜੇ ਅਚਾਨਕ ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਪਲਟ ਗਈ। ਹਾਦਸੇ ਵਿਚ ਪਵਿਤਜੋਤ ਦੇ 10 ਮਹੀਨਿਆਂ ਦੇ ਬੇਟੇ ਪ੍ਰਿੰਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਪ੍ਰਿੰਸ ਤੇ ਉਸ ਸਮੇਤ ਸਹਿਜਪ੍ਰੀਤ ਸਿੰਘ ਜ਼ਖ਼ਮੀ ਹੋ ਗਏ।