ਗੁਰਦਾਸਪੁਰ : 20 ਰੁਪਏ ਦੇ ਗੋਲ-ਗੱਪੇ ਖਾਣ ਪਿੱਛੋਂ ਰੇਹੜੀ ਵਾਲੇ ਨਾਲ ਉਲਝਣ ਵਾਲਾ ਪੰਜਾਬ ਹੋਮਗਾਰਡ ਦਾ ਜਵਾਨ ਹੋਇਆ ਲਾਈਨ ਹਾਜ਼ਰ

0
1949

ਗੁਰਦਾਸਪੁਰ | ਪੰਜਾਬ ਹੋਮਗਾਰਡ ਦੇ ਜਵਾਨ ਦੀ ਗੋਲ-ਗੱਪੇ ਖਾਣ ਤੋਂ ਬਾਅਦ ਰੇਹੜੀ ਵਾਲੇ ਨਾਲ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਉਤੇ ਐਕਸ਼ਨ ਹੋ ਗਿਆ ਹੈ। ਨਸ਼ੇ ‘ਚ ਟੱਲੀ ਹੋਮਗਾਰਡ ਦੇ ਜਵਾਨ ਨੇ ਕਰਾਫਟ ਮੇਲੇ ਦੇ ਬਾਹਰ ਗੋਲ-ਗੱਪਿਆਂ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਹੋਮਗਾਰਡ ਜਵਾਨ ਨੇ 20 ਰੁਪਏ ਦੇ ਗੋਲਗੱਪੇ ਖਾਧੇ ਸਨ, ਜਦੋਂ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਉਸਨੇ ਹੰਗਾਮਾ ਕਰ ਦਿੱਤਾ।

ਬਾਅਦ ਵਿਚ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪਤਾ ਲੱਗਾ ਕਿ ਹੋਮਗਾਰਡ ਜਵਾਨ ਥਾਣਾ ਸਦਰ ਵਿਚ ਤਾਇਨਾਤ ਹੈ। ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਹੋਮਗਾਰਡ ਜਵਾਨ ਓਮ ਨਰਾਇਣ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਕੋਲ ਲਿਆਂਦਾ ਗਿਆ।

ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਹੋਮਗਾਰਡ ਜਵਾਨ ਨੇ ਵੀਡੀਓ ਬਣਾਉਣ ਵਾਲੇ ਲੋਕਾਂ ‘ਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਮੁਲਜ਼ਮ ਦੀ ਲੋਕਾਂ ਨਾਲ ਬਹਿਸ ਹੋ ਗਈ। ਸ਼ਹਿਰ ਵਿਚ ਕਰਾਫਟ ਮੇਲੇ ਦੇ ਬਾਹਰ ਕਾਫੀ ਰੌਣਕ ਸੀ। ਇਸ ਲਈ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੇ ਹੋਮਗਾਰਡ ਜਵਾਨ ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਹ ਕਾਰ ਵਿਚ ਬੈਠ ਕੇ ਤੇਜ਼ੀ ਨਾਲ ਉੱਥੋਂ ਚਲਾ ਗਿਆ। ਉਸ ਨੇ ਲੋਕਾਂ ‘ਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ।