ਗੁਰਦਾਸਪੁਰ : ਤੇਜ਼ ਰਫਤਾਰ ਕਾਰ ਸਫੈਦੇ ‘ਚ ਵੱਜੀ, ਆੜ੍ਹਤੀ ਮਾਮੇ ਦੀ ਮੌਤ, ਭਾਣਜਾ ਸੀਰੀਅਸ

0
2246

ਗੁਰਦਾਸਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੱਜ ਦੁਪਹਿਰ ਨੂੰ ਕਲਾਨੌਰ-ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਖੁਸ਼ੀਪੁਰ ਨੇੜੇ ਕਾਰ ਸੜਕ ਕਿਨਾਰੇ ਦਰੱਖ਼ਤ ‘ਚ ਵੱਜਣ ਕਾਰਨ ਆੜ੍ਹਤੀ ਪਰਗਟ ਸਿੰਘ ਗੁਰਾਇਆ ਸਾਬਕਾ ਸਰਪੰਚ ਖਾਨਫੱਤਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਭਾਣਜਾ ਗੰਭੀਰ ਫੱਟੜ ਹੋ ਗਿਆ।

ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਪਰਗਟ ਸਿੰਘ ਸਾਬਕਾ ਸਰਪੰਚ (35) ਪੁੱਤਰ ਮੁਖਵਿੰਦਰ ਸਿੰਘ ਪਿੰਡ ਖਾਨਫੱਤਾ ਐਤਵਾਰ ਨੂੰ ਕਾਰ ਰਾਹੀਂ ਕਲਾਨੌਰ ਤੋਂ ਬਟਾਲਾ ਮਾਰਗ ਰਾਹੀਂ ਪਿੰਡ ਨੂੰ ਆ ਰਿਹਾ ਸੀ ਕਿ ਇਸ ਦੌਰਾਨ ਉਸ ਦੀ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖ਼ਤ ‘ਚ ਜਾ ਵੱਜੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਪਰਗਟ ਸਿੰਘ ਅਤੇ ਉਸ ਦੇ ਭਾਣਜੇ ਮਨਦੀਪ ਸਿੰਘ (30) ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਲਿਜਾਇਆ ਗਿਆ। ਸਿਹਤ ਵਿਭਾਗ ਵੱਲੋਂ ਗੰਭੀਰ ਫੱਟੜ ਮਨਦੀਪ ਸਿੰਘ ਨੂੰ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪਰਗਟ ਸਿੰਘ ਆਪਣੇ ਪਿੱਛੇ 2 ਬੇਟਿਆਂ ਨੂੰ ਛੱਡ ਗਿਆ ਹੈ। ਸ਼ਨੀਵਾਰ ਨੂੰ ਪਰਗਟ ਸਿੰਘ ਵੱਲੋਂ ਆਪਣੇ ਭਰਾ ਦੇ ਅਮਰੀਕਾ ਵਿਚ ਪੱਕੇ ਹੋਣ ‘ਤੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਸੀ।