ਗੁਰਾਇਆ ਕ.ਤਲਕਾਂਡ : ਪ੍ਰੇਮਿਕਾ ਨੇ ਨਵੇਂ ਪ੍ਰੇਮੀ ਨਾਲ ਮਿਲ ਕੇ ਕੀਤਾ ਪੁਰਾਣੇ ਦਾ ਕ.ਤਲ

0
579

ਜਲੰਧਰ, 27 ਨਵੰਬਰ| ਥਾਣਾ ਗੋਰਾਇਆ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ’ਚ ਨਾਮਜ਼ਦ ਉਸ ਦੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਰੁਪਿੰਦਰ ਕੌਰ ਉਰਫ ਕਾਟੋ ਵਾਸੀ ਥਾਣਾ ਗੋਰਾਇਆ ਵਜੋਂ ਹੋਈ ਹੈ।

ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਜੀਜਾ ਵਿੱਦਿਆ ਸਾਗਰ ਵਾਸੀ ਦਿਲਬਾਗ ਕਾਲੋਨੀ ਥਾਣਾ ਗੋਰਾਇਆ ਨੇ ਪੁਲਿਸ ਨੂੰ ਸ਼ਕਿਾਇਤ ਦਿੱਤੀ ਸੀ ਕਿ ਉਸ ਦਾ ਸਾਲਾ ਹਰੀਸ਼ ਚੰਦਰ ਘਰ ਤੋਂ ਲਾਪਤਾ ਹੋ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਅਤੇ ਪਰਿਵਾਰਕ ਮੈਂਬਰਾਂ ਨੇ ਹਰੀਸ਼ ਦੀ ਭਾਲ ਸ਼ੁਰੂ ਕੀਤੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਹਰੀਸ਼ ਦੀ ਲਾਸ਼ ਦਿਲਬਾਗ ਨਗਰ ਦੇ ਖੇਤਾਂ ’ਚ ਪਈ ਮਿਲੀ।

ਮ੍ਰਿਤਕ ਦੇ ਜੀਜਾ ਨੇ ਪੁਲਿਸ ਨੂੰ ਦੱਸਿਆ ਕਿ ਹਰੀਸ਼ ਦੀ ਦਿਲਬਾਗ ਕਾਲੋਨੀ ਦੀ ਰਹਿਣ ਵਾਲੀ ਰੁਪਿੰਦਰ ਕੌਰ ਉਰਫ ਕਾਟੋ ਨਾਲ ਦੋਸਤੀ ਸੀ, ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਤਲ ਕੀਤਾ ਹੈ।

ਪੁਲਿਸ ਨੇ ਫਰਾਰ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਹਰੀਸ਼ ਨਾਲ ਦੋਸਤੀ ਹੋ ਗਈ ਸੀ। ਦੋਹਾਂ ਦਾ ਰਿਸ਼ਤਾ ਡੂੰਘਾ ਹੋ ਗਿਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਨੇ ਹਰੀਸ਼ ਤੋਂ ਦੂਰੀ ਬਣਾ ਲਈ।

ਗੁੱਸੇ ’ਚ ਆਇਆ ਹਰੀਸ਼ ਕਦੇ ਉਸ ਨੂੰ ਸੜਕ ’ਤੇ ਰੋਕ ਲੈਂਦਾ ਤੇ ਕਦੇ ਘਰ ਦੇ ਬਾਹਰ। ਇਸ ਲਈ ਮੈਂ ਆਪਣੇ ਨਵੇਂ ਦੋਸਤ ਸੰਜੀਵ ਨਾਲ ਗੱਲ ਕੀਤੀ। ਇਸ ਤੋਂ ਬਾਅਦ ਹਰੀਸ਼ ਦੇ ਕਤਲ ਦੀ ਸਾਜ਼ਸ਼ਿ ਰਚੀ ਗਈ।

8 ਨਵੰਬਰ ਦੀ ਦੇਰ ਰਾਤ ਉਸ ਨੇ ਹਰੀਸ਼ ਨੂੰ ਆਪਣੇ ਘਰ ਨੇੜੇ ਖੇਤਾਂ ਵਿੱਚ ਬੁਲਾਇਆ। ਸੰਜੀਵ ਅਤੇ ਉਸਦੇ ਤਿੰਨ ਦੋਸਤ ਪਹਿਲਾਂ ਹੀ ਇੱਥੇ ਲੁਕੇ ਹੋਏ ਸਨ। ਜਦੋਂ ਹਰੀਸ਼ ਉਸਨੂੰ ਮਿਲਣ ਆਇਆ ਤਾਂ ਉਸ ਨੇ ਪਿੱਛਿਓਂ ਉਸਦੇ ਗਲੇ ਵਿੱਚ ਰੁਮਾਲ ਪਾ ਕੇ ਉਸਦਾ ਗਲਾ ਘੁੱਟ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਉਸਦੀ ਮੌਤ ਹੋ ਗਈ।

ਲਾਸ਼ ਦਾ ਨਿਪਟਾਰਾ ਕਰਨਾ ਸੀ, ਪਰ ਉਹ ਫੜੇ ਜਾਣ ਤੋਂ ਡਰਦੇ ਸਨ। ਇਸ ਲਈ ਇਸ ਨੂੰ ਖੇਤ ਵਿੱਚ ਪਰਾਲੀ ਵਿੱਚ ਛੁਪਾ ਦਿੱਤਾ। ਇਹ ਵੀ ਸੋਚਿਆ ਜਾਂਦਾ ਸੀ ਕਿ ਦੀਵਾਲੀ ਵਾਲੇ ਦਿਨ ਜੇਕਰ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਤਾਂ ਲਾਸ਼ ਖੁਦ ਹੀ ਸੜ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਭੇਤ ਖੁੱਲ੍ਹ ਜਾਵੇਗਾ ਇਸ ਲਈ ਉਹ ਭੱਜ ਗਏ।