Gujarat Bridge Collapse : ਮੋਰਬੀ ਪੁਲ਼ ਹਾਦਸੇ ‘ਚ ਭਾਜਪਾ MP ਦੇ ਪਰਿਵਾਰ ਦੇ 12 ਲੋਕਾਂ ਦੀ ਮੌਤ, ਭੈਣ ਦੇ ਘਰ ਛਾਇਆ ਮਾਤਮ

0
1038

ਗੁਜਰਾਤ। ਗੁਜਰਾਤ ਦੇ ਮੋਰਬੀ ਵਿਚ ਕੇਬਲ ਪੁਲ਼ ਹਾਦਸੇ ਵਿਚ ਹੁਣ ਤੱਕ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਧਿਕਾਰੀਆਂ ਵਲੋਂ 140 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਮ੍ਰਿਤਕਾਂ ਵਿਚ ਰਾਜਕੋਟ ਤੋਂ ਭਾਜਪਾ ਦੇ ਸੰਸਦ ਮੈਂਬਰ ਮੋਹਨ ਭਾਈ ਕੁੰਦਰੀਆ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਦੇ ਪਰਿਵਾਰ ਦੇ 12 ਮੈਂਬਰਾਂ ਦੀ ਇਸ ਹਾਦਸੇ ਵਿਚ ਮੌਤ ਹੋ ਚੁੱਕੀ ਹੈ।
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਹਾਦਸੇ ਵਿਚ ਉਸਦੀ ਭੈਣ ਦੇ ਪਰਿਵਾਰ ਦੇ 12 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਦੇ ਜੇਠ ਦੀਆਂ ਚਾਰ ਬੇਟੀਆਂ, ਤਿੰਨ ਜਵਾਈਆਂ ਤੇ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਕਾਫੀ ਦੁਖਦ ਹੈ, ਜੋ ਵੀ ਇਸ ਹਾਦਸੇ ਦਾ ਦੋਸ਼ੀ ਹੋਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।