ਐਕਸ਼ਨ ‘ਚ GST ਵਿਭਾਗ ! ਜਲੰਧਰ ‘ਚ ਵੱਡੇ ਕਾਰੋਬਾਰੀ ਅਦਾਰਿਆਂ ‘ਤੇ ਕੀਤੀ ਛਾਪੇਮਾਰੀ

0
341

ਜਲੰਧਰ, 3 ਅਕਤਬੂਰ | ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜੀ.ਐਸ.ਟੀ. ਵਿਭਾਗ ਹਰਕਤ ਵਿਚ ਆ ਗਿਆ ਹੈ। ਜਾਣਕਾਰੀ ਮੁਤਾਬਕ ਜੀ.ਐੱਸ.ਟੀ. ਬੁੱਧਵਾਰ ਨੂੰ ਵਿਭਾਗ ਨੇ ਜਲੰਧਰ ਦੇ ਪ੍ਰਮੁੱਖ ਬਾਜ਼ਾਰਾਂ ‘ਚ ਵੱਡੇ ਕਾਰੋਬਾਰੀ ਅਦਾਰਿਆਂ ‘ਤੇ ਛਾਪੇਮਾਰੀ ਕੀਤੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਟੈਕਸ ਚੋਰੀ ਰੋਕਣ ਲਈ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

ਇਸ ਸਬੰਧੀ ਜੀ.ਐਸ.ਟੀ. ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨਾਂ ਦੀ ਚੈਕਿੰਗ ਕੀਤੀ ਹੈ। ਛੁੱਟੀ ਵਾਲੇ ਦਿਨ ਅਧਿਕਾਰੀਆਂ ਨੇ ਸ਼ਹਿਰ ਵਿਚ ਬੇਕਰੀਆਂ, ਸੈਲੂਨ, ਕੱਪੜੇ ਆਦਿ ਦੇ ਵੱਡੇ ਕਾਰੋਬਾਰੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਬਿੱਲ ਬੁੱਕ ਦੇ ਨਾਲ-ਨਾਲ ਗਾਹਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਬਿੱਲ ਆਇਆ ਜਾਂ ਨਹੀਂ। ਧਿਆਨ ਯੋਗ ਹੈ ਕਿ ਹਾਲ ਹੀ ਵਿਚ ਕਰ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਜੀ.ਐਸ.ਟੀ. ਭਵਨ ਵਿਚ ਮੀਟਿੰਗ ਹੋਈ। ਉਦੋਂ ਤੋਂ ਪੰਜਾਬ ਭਰ ਵਿਚ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ।