ਗ੍ਰੇਟ ਖਲੀ ਨੇ ਕੀਤਾ ਟਿਕਟੌਕ ਬੈਨ ਕਰਨ ਦਾ ਵਿਰੋਧ, ਪੜ੍ਹੋ ਕੀ-ਕੀ ਬੋਲੇ

0
78

ਜਲੰਧਰ . ਭਾਰਤ ਸਰਕਾਰ ਵੱਲੋਂ ਚੀਨ ਵੱਲੋਂ ਤਿਆਰ ਟਿਕ ਟੋਕ ਅਤੇ ਹੋਰ 59 ਮੋਬਾਈਲ ਐਪ ਨੂੰ ਬੰਦ ਕਰਨ ਤੋਂ ਬਾਅਦ ਜਿੱਥੇ ਬਹੁਤ ਸਾਰੇ ਟਿਕ ਟੋਕ ਪ੍ਰੇਮੀ ਕਹਿ ਰਹੇ ਨੇ ਕੇ ਟਿਕ ਟੋਕ ਨਾਲੋਂ ਜ਼ਿਆਦਾ ਉਨ੍ਹਾਂ ਨੂੰ ਦੇਸ਼ ਪਿਆਰਾ ਹੈ ਉਧਰ ਦੂਸਰੇ ਪਾਸੇ ਰੈਸਲਿੰਗ ਵਿੱਚ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਕਮਾ ਚੁੱਕੇ “ਦ ਗ੍ਰੇਟ ਖੱਲੀ” ਟਿਕ ਟੋਕ ਬੰਦ ਕਰਨ ਨੂੰ ਲੈ ਕੇ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ ।

ਖਲੀ ਦਾ ਕਹਿਣਾ ਹੈ ਕਿ ਜੇ ਟਿਕਟੌਕ ਅੱਜ ਲੋਕਾਂ ਲਈ ਸੁਰੱਖਿਅਤ ਨਹੀਂ ਹੈ ਤਾਂ ਕਿ ਸਰਕਾਰ ਨੂੰ ਇਹ ਦਾ ਪਹਿਲੇ ਪਤਾ ਨਹੀਂ ਸੀ। ਉਨ੍ਹਾਂ ਮੁਤਾਬਕ ਸਰਕਾਰ ਸਿਰਫ ਲੋਕਾਂ ਨੂੰ ਘੁੰਮਾ ਰਹੀ ਹੈ ਕਿਉਂਕਿ ਜੇਕਰ ਸਿਰਫ ਚੀਨ ਦੀਆਂ ਮੋਬਾਈਲ ਐਪਸ ਨੂੰ ਬੰਦ ਕਰਨ ਦੀ ਗੱਲ ਕੀਤੀ ਜਾਏ ਤਾਂ ਫਿਰ ਭਾਰਤ ਸਰਕਾਰ ਨੂੰ ਚੀਨ ਵੱਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਨੂੰ ਵੀ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਅੱਜ ਹਰ ਭਾਰਤੀ ਕਿਸੇ ਨਾ ਕਿਸੇ ਤਰ੍ਹਾਂ ਚੀਨ ਦਾ ਕੋਈ ਨਾ ਕੋਈ ਸਾਮਾਨ ਇਸਤੇਮਾਲ ਕਰ ਰਿਹਾ ਹੈ ਪਰ ਇਸ ਬਾਰੇ ਸਰਕਾਰ ਕੋਈ ਕਦਮ ਨਹੀਂ ਉਠਾਉਂਦੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਟਿੱਕਟੌਕ ਅਤੇ ਹੋਰ ਐਪ ਜੋ ਚੀਨ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਭਾਰਤੀ ਸਿਰਫ ਇਸ ਕਰਕੇ ਤੈਯਾਰ ਨਹੀਂ ਕਰ ਪਾ ਰਹੇ ਕਿਉਂਕਿ ਇੱਥੇ ਦੀ ਰਾਜਨੀਤੀ ਵਿੱਚ ਸਿਸਟਮ ਨਹੀਂ ਹੈ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।