ਪੰਜਾਬ ਦੇ ਭੋਗਪੁਰ ਦੇ ਗੁਰਿੰਦਰਵੀਰ ਸਿੰਘ ਦਾ ਸ਼ਾਨਦਾਰ ਸਵਾਗਤ, ਏਸ਼ੀਅਨ ਗੇਮਜ਼ ’ਚ ਜਿੱਤਿਆ ਕਾਂਸੀ ਦਾ ਤਮਗਾ

0
4

ਜਲੰਧਰ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਇਲਾਕੇ ਦੇ ਰਹਿਣ ਵਾਲੇ ਗੁਰਿੰਦਰਵੀਰ ਸਿੰਘ ਨੇ ਏਸ਼ੀਅਨ ਗੇਮਜ਼ 2026 ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਆਪਣੇ ਹਲਕੇ ਵਿੱਚ ਵਾਪਸ ਪਰਤਣ ’ਤੇ ਗੁਰਿੰਦਰਵੀਰ ਸਿੰਘ ਦਾ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਜਾਣਕਾਰੀ ਅਨੁਸਾਰ, ਨਾਗੋਆ, ਜਾਪਾਨ ਵਿੱਚ ਹੋਈਆਂ 19ਵੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤੀ 4×100 ਮੀਟਰ ਰਿਲੇਅ ਟੀਮ ਨੇ 41.06 ਸਕਿੰਟ ਵਿੱਚ ਦੌੜ ਪੂਰੀ ਕਰਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਟੀਮ ਵਿੱਚ ਗੁਰਿੰਦਰਵੀਰ ਸਿੰਘ ਦੇ ਨਾਲ ਸਨੇਹਾ ਸ਼ਨੂਵਾਲੀ, ਅਨੀਮੇਸ਼ ਕੁਜੂਰ ਅਤੇ ਹਰਿਤਾ ਭਦਰਾ ਨੇ ਭਾਰਤ ਦੀ ਨੁਮਾਇੰਦਗੀ ਕੀਤੀ।

ਭੋਗਪੁਰ ਪਰਤਣ ’ਤੇ ਹੋਇਆ ਸਵਾਗਤ

ਤਮਗਾ ਜਿੱਤ ਕੇ ਆਪਣੇ ਇਲਾਕੇ ਵਿੱਚ ਪਰਤਣ ’ਤੇ ਗੁਰਿੰਦਰਵੀਰ ਸਿੰਘ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਉਸ ਦਾ ਨਿੱਘਾ ਸਵਾਗਤ ਕੀਤਾ। ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।

ਭਾਰਤ ਲਈ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।