ਕਲ ਤੋਂ ਚਲਣਗੀਆਂ ਸਰਕਾਰੀ ਬੱਸਾਂ, ਪੜ੍ਹੋ ਸਫਰ ਕਰਨ ਲਈ ਕਿਨ੍ਹਾਂ ਹਿਦਾਇਤਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਹੈ ਜ਼ਰੂਰੀ

0
10864

ਚੰਡੀਗੜ੍ਹ. ਕਰਫਿਊ ਤੋਂ ਬਾਅਦ ਮਿਲੀ ਛੋਟ ਕਰਕੇ ਸਰਕਾਰ ਨੇ ਪੰਜਾਬ ਵਿੱਚ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਟ੍ਰਾਸਪੋਰਟੇਸ਼ਨ ਵਿਭਾਗ ਵਲੋਂ ਜਾਰੀ ਨੋਟਿਫਿਕੇਸ਼ਨ ਮੁਤਾਬਕ ਕਲ 20 ਮਈ ਤੋਂ ਕੁਝ ਰੂਟਾਂ ਤੇ ਸਰਕਾਰੀ ਬਸਾਂ ਚਲਣੀਆਂ ਸ਼ੁਰੂ ਹੋ ਜਾਣਗਿਆਂ, ਪਰ ਕੋਵਿਡ-19 ਤੋਂ ਬਚਾਅ ਕਰਨ ਲਈ ਕੁਝ ਹਿਦਾਇਤਾਂ ਅਤੇ ਸ਼ਰਤਾਂ ਦੀ ਪਾਲਣਾ ਜ਼ਰੂਰੀ ਹੋਵੇਗੀ।

ਸਫਰ ਕਰਨ ਲਈ ਇਹ ਹੋਣਗੇ ਨਿਯਮ

  • ਸੀਟਾਂ ਉਪਰ ਸਿਰਫ 50 ਫੀਸਦੀ ਸਵਾਰੀਆਂ ਹੋਣਗੀਆਂ।
  • ਸਾਰੀਆਂ ਸਵਾਰੀਆਂ ਲਈ ਮਾਸਕ ਜ਼ਰੂਰੀ ਹੋਵੇਗਾ, ਜਿਸ ਸਵਾਰੀ ਪਾਸ ਮਾਸਕ ਨਹੀਂ ਹੋਵੇਗਾ ਉਹ ਟਿਕਟ ਲੈਣ ਸਮੇਂ ਟਿਕਟ ਕਾਊਂਟਰ ਤੋਂ ਖਰੀਦ ਸਕੇਗੀ।
  • ਬੱਸ ਸਿਰਫ ਜਿਥੋ ਚਲੇ ਅਤੇ ਜਿਥੋਂ ਤੱਕ ਚੱਲੇਗੀ ਉਨ੍ਹਾਂ ਸਥਾਨਾਂ ‘ਤੇ ਹੀ ਰੁਕੇਗੀ ਅਤੇ ਰਸਤੇ ਵਿੱਚ ਕੋਈ ਸਵਾਰੀ ਨਹੀਂ ਚੜਾਈ ਜਾਵੇਗੀ।
  • ਸਿਰਫ ਸ਼ਹਿਰਾਂ ਵਿੱਚ ਸਵਾਰੀਆਂ ਉਤਾਰੀਆਂ ਜਾ ਸਕਣਗੀਆਂ। ਸਵਾਰੀਆਂ ਅਤੇ ਰਿਵਾਇਤੀ ਪਾਸ ਵਾਲੀਆਂ ਸਵਾਰੀਆਂ ਬੱਸ ਸਟੈਂਡ ਵਿਚੋਂ ਟਿਕਟ ਕਾਊਂਟਰ ਤੋਂ ਪਹਿਲਾਂ ਹੀ ਟਿਕਟ ਲੈ ਕੇ ਚੱੜਣਗੀਆਂ।

ਹੇਠਾ ਦਿੱਤੇ ਪੀਆਰਟੀਸੀ ਆਰਡਰਸ ਨੂੰ ਡਾਊਨਲੋਡ ਕਰਕੇ ਤੁਸੀਂ ਪੂਰੀ ਰਿਪੋਰਟ ਡਿਟੇਲ ਵਿੱਚ ਪੜ ਸਕਦੇ ਹੋ

ਸਰਕਾਰੀ ਬੱਸਾਂ ਇੰਨਾਂ ਰੂਟਾਂ ਤੇ ਚੱਲਣਗੀਆਂ ਕੱਲ ਤੋਂ ਬੱਸਾਂ

  • ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ
  • ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ
  • ਚੰਡੀਗੜ੍ਹ-ਅੰਮਿ੍ਰਤਸਰ ਵਾਇਆ ਨਵਾਂ ਸ਼ਹਿਰ
  • ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ
  • ਚੰਡੀਗੜ੍ਹ-ਅੰਬਾਲਾ
  • ਚੰਡੀਗੜ੍ਹ-ਨੰਗਲ ਵਾਇਆ ਰੋਪੜ
  • ਬਠਿੰਡਾ-ਮੋਗਾ-ਹੁਸ਼ਿਆਰਪੁਰ
  • ਲੁਧਿਆਣਾ-ਮਾਲੇਰਕੋਟਲਾ-ਪਾਤੜਾਂ
  • ਅਬੋਹਰ-ਮੋਗਾ-ਮੁਕਤਸਰ-ਜਲੰਧਰ
  • ਪਟਿਆਲਾ-ਮਾਨਸਾ-ਮਲੋਟ
  • ਫਿਰੋਜ਼ਪੁਰ-ਅੰਮਿ੍ਰਤਸਰ-ਪਠਾਨਕੋਟ
  • ਜਲੰਧਰ-ਅੰਬਾਲਾ ਕੈਂਟ
  • ਬਠਿੰਡਾ-ਅੰਮਿ੍ਰਤਸਰ
  • ਜਲੰਧਰ-ਨੂਰਮਹਿਲ
  • ਅੰਮਿ੍ਰਤਸਰ-ਡੇਰਾ ਬਾਬਾ ਨਾਨਕ
  • ਹੁਸ਼ਿਆਰਪੁਰ-ਟਾਂਡਾ
  • ਜਗਰਾਓਂ-ਰਾਏਕੋਟ
  • ਮੁਕਤਸਰ-ਬਠਿੰਡਾ
  • ਫਿਰੋਜ਼ਪੁਰ-ਮੁਕਤਸਰ
  • ਬੁਢਲਾਡਾ-ਰਤੀਆ
  • ਫਿਰੋਜ਼ਪੁਰ-ਫਾਜ਼ਿਲਕਾ
  • ਫਰੀਦਕੋਟ-ਲੁਧਿਆਣਾ-ਚੰਡੀਗੜ੍ਹ
  • ਬਰਨਾਲਾ-ਸਿਰਸਾ
  • ਲੁਧਿਆਣਾ-ਜਲੰਧਰ-ਅੰਮਿ੍ਰਤਸਰ
  • ਗੋਇੰਦਵਾਲ ਸਾਹਿਬ-ਪੱਟੀ
  • ਹੁਸ਼ਿਆਰਪੁਰ-ਨੰਗਲ
  • ਅਬੋਹਰ-ਬਠਿੰਡਾ-ਸਰਦੂਲਗੜ੍ਹ
  • ਲੁਧਿਆਣਾ-ਸੁਲਤਾਨਪੁਰ
  • ਫਗਵਾੜਾ-ਨਕੋਦਰ