ਧੁੰਦ ਦੀ ਪ੍ਰਵਾਹ ਕੀਤੇ ਬਿਨਾਂ ਚਲਾਈ ਤੇਜ਼ ਰਫਤਾਰ ਨਾਲ ਸਰਕਾਰੀ ਬੱਸ, ਡਿਵਾਈਡਰ ‘ਤੇ ਚਾੜ੍ਹੀ, ਸਵਾਰੀਆਂ ਜ਼ਖ਼ਮੀ

0
3113

ਤਰਨਤਾਰਨ (ਬਲਜੀਤ ਸਿੰਘ) | ਪੱਟੀ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੱਟੀ ਅਦਾਲਤ ਦੇ ਗੇਟ ਨੰਬਰ 2 ਸਾਹਮਣੇ ਬਣੇ ਡਿਵਾਈਡਰ ਨਾਲ ਟਕਰਾਅ ਗਈ, ਜਿਸ ਨਾਲ ਬੱਸ ਦਾ ਡਰਾਈਵਰ ਤੇ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਜ਼ਖਮੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਧੁੰਦ ਜ਼ਿਆਦਾ ਸੀ ਤੇ ਪੱਟੀ ਡੀਪੂ ਦੀ ਬੱਸ ਨੰਬਰ PB 02 DQ 4893 ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਈ ਤਾਂ ਪੱਟੀ ਦੀ ਅਦਾਲਤ ਦੇ ਗੇਟ ਨੰਬਰ 2 ਦੇ ਸਾਹਮਣੇ ਬਣੇ ਡਿਵਾਈਡਰ ਨਾਲ ਟਕਰਾਅ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕੀ ਕੋਲੋਂ ਲੰਘ ਰਹੀ ਕਾਰ ਨਾਲ ਡਿਵਾਈਡਰ ਦੇ ਲੋਹੇ ਦੇ ਪੀਸ ਜਾ ਟਕਰਾਏ। ਕਾਰ ਸਵਾਰ ਵਾਲ-ਵਾਲ ਬਚੇ।

ਜ਼ਖ਼ਮੀ ਹੋਈਆਂ ਸਵਾਰੀਆਂ ਤੇ ਬੱਸ ਡਰਾਈਵਰ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।