ਗੋਪਾਲਗੰਜ : ਬੱਚਾ ਕਰਦਾ ਸੀ ਸ਼ਰਾਰਤਾਂ, ਮਾਪਿਆਂ ਨੇ ਕਤਲ ਕਰਕੇ ਛੱਪੜ ‘ਚ ਸੁੱਟਿਆ

0
359

ਗੋਪਾਲਗੰਜ| ਕੀ ਇਕ ਬੱਚੇ ਦੀ ਸ਼ਰਾਰਤ ਮਾਪਿਆਂ ਨੂੰ ਇੰਨਾ ਪਰੇਸ਼ਾਨ ਕਰ ਸਕਦੀ ਹੈ ਕਿ ਉਹ ਉਸਨੂੰ ਮਾਰ ਹੀ ਦੇਣ? ਅਸਲ ਵਿਚ ਗੋਪਾਲਗੰਜ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਖਬਰ ਕਿਸੇ ਨੂੰ ਵੀ ਧੁਰ ਅੰਦਰ ਤੱਕ ਹਿਲਾ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।

ਰੱਸੀ ਨਾਲ ਗਲ਼ਾ ਘੁੱਟ ਕੇ ਕੀਤਾ ਕਤਲ : ਗੋਪਾਲਗੰਜ ਦੇ ਥਾਣਾ ਇਲਾਕੇ ਦੇ ਏਕਦੇਰਵਾ ਪਿੰਡ ਵਿਚ ਤਿੰਨ ਦਿਨ ਪਹਿਲਾਂ ਪੋਖਰਾ ਕਿਨਾਰੇ ਤੋਂ ਬਰਾਮਦ ਹੋਈ 12 ਸਾਲਾ ਲੜਕੇ ਦੀ ਲਾਸ਼ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਐੱਸਪੀ ਸਵਰਨ ਪ੍ਰਭਾਤ ਨੇ ਖੁਲਾਸਾ ਕੀਤਾ ਕਿ ਨੌਜਵਾਨ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸਦੇ ਪਿਤਾ ਨੇ ਅਣਜਾਣੇ ਵਿਚ ਰੱਸੀ ਨਾਲ ਗਲ਼ਾ ਘੁੱਟ ਕੇ ਕੀਤਾ ਹੈ।

ਫਿਲਹਾਲ ਪੁਲਿਸ ਨੇ ਮਾਪਿਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
21 ਮਾਰਚ ਨੂੰ ਬਰਾਮਦ ਹੋਈ ਸੀ ਲਾਸ਼ : ਅਸਲ ਵਿਚ ਇਸ ਸਬੰਧ ਵਿਚ ਐੱਸਪੀ ਸਵਰਨ ਪ੍ਰਭਾਤ ਨੇ ਦੱਸਿਆ ਕਿ 20 ਮਾਰਚ ਨੂੰ ਇਕਦੜਵਾ ਦੇ ਰਹਿਣ ਵਾਲੇ ਸ਼ੰਭੂ ਸ਼ਿੰਘ ਨੇ ਆਪਣੇ ਲੜਕੇ ਦੀ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਸੀ। ਬਾਅਦ ਵਿਚ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚਾ ਮਾਪਿਆਂ ਨੂੰ ਤੰਗ ਕਰਦਾ ਸੀ ਤਾਂ ਉਸਦਾ ਕਤਲ ਕਰਕੇ ਲਾਸ਼ ਛੱਪੜ ਵਿਚ ਸੁੱਟ ਦਿੱਤੀ।