ਗੂਗਲ ਦੀ ਮਨਮਾਨੀ ‘ਤੇ ਲੱਗੇਗੀ ਰੋਕ, ਆਈਟੀ ਮੰਤਰੀ ਚੰਦਰਸ਼ੇਖਰ ਨੇ ਕਿਹਾ-ਲੋਕੇਸ਼ਨ ਆਫ ਹੋਣ ‘ਤੇ ਵੀ ਯੂਜ਼ਰ ਨੂੰ ਟ੍ਰੇਸ ਕੀਤਾ ਤਾਂ ਹੋਵੇਗੀ ਕਾਰਵਾਈ

0
560

ਨਵੀਂ ਦਿੱਲੀ। ਮੋਬਾਇਲ ਫੋਨ ਵਿਚ ਲੋਕੇਸ਼ਨ ਆਫ ਹੋਣ ਦੇ ਬਾਅਦ ਵੀ ਗੂਗਲ ਤੁਹਾਡੀ ਲੋਕੇਸ਼ਨ ਨੂੰ ਟ੍ਰੇਸ ਕਰਦਾ ਰਹਿੰਦਾ ਹੈ। ਅਮਰੀਕਾ ਵਿਚ ਚਾਰ ਸਾਲ ਤੱਕ ਚੱਲੀ ਜਾਂਚ ਦੇ ਬਾਅਦ ਇਸ ਹਰਕਤ ਦਾ ਪਤਾ ਲੱਗਾ।
ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਸਾਲ 2018 ਤੋਂ ਪਹਿਲਾਂ ਤੱਕ ਅਮਰੀਕਾ ਵਿਚ ਗੂਗਲ ਐਪ ਤੋਂ ਲਾਗ ਆਊਟ ਹੋਣ ਦੇ ਬਾਵਜੂਦ ਯੂਜ਼ਰਜ਼ ਦੀ ਲੋਕੇਸ਼ਨ ਟ੍ਰੇਸ ਕਰ ਲੈਂਦਾ ਸੀ। ਇਸ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਲੈਕਟ੍ਰਾਨਿਕ ਤੇ ਆਈਟੀ ਰਾਜਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਪ੍ਰਸਤਾਵਿਤ ਡਿਜੀਟਲ ਡਾਟਾ ਸੁਰੱਖਿਆ ਬਿਲ ਇਸ ਤਰ੍ਹਾਂ ਦੀਆਂ ਹਰਕਤਾਂ ਉਤੇ ਲਗਾਮ ਲਗਾਏਗਾ। ਉਨ੍ਹਾਂ ਨੇ ਟਵੀਟ ਕਰਕੇ ਇਹ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਪਲੇਟਫਾਰਮ ਜਾਂ ਇੰਟਰਮੀਡੀਆਰੋਜ਼ ਵਲੋਂ ਇਸ ਤਰ੍ਹਾਂ ਦਾ ਕੰਮ ਕੀਤੇ ਜਾਣ ਉਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਉਨ੍ਹਾਂ ਨੂੰ ਵਿੱਤੀ ਜੁਰਮਾਨਾ ਹੋਵੇਗਾ। ਸਰਕਾਰ ਪ੍ਰਸਤਾਵਿਤ ਡਾਟਾ ਸੁਰੱਖਿਆ ਕਾਨੂੰਨ ਵਿਚ ਇਹ ਵਿਵਸਥਾ ਕਰਨ ਜਾ ਰਹੀ ਹੈ।
ਯੂਜ਼ਰਜ਼ ਦੀ ਲੋਕੇਸ਼ਨ ਦੀ ਹਰ ਸਮੇਂ ਜਾਣਕਾਰੀ ਰੱਖਣ ਦੇ ਮਾਮਲੇ ਵਿਚ ਅਮਰੀਕਾ ਦੀਆਂ 40 ਸੂਬਾ ਸਰਕਾਰਾਂ ਨੂੰ ਗੂਗਲ 39.2 ਕਰੋੜ ਡਾਲਰ ਦੇਵੇਗੀ। ਵਿੱਤੀ ਭਰਪਾਈ ਤੋਂ ਇਲਾਵਾ ਨਵੇਂ ਸਾਲ ਤੋਂ ਇਹ ਸਪੱਸ਼ਟ ਤੌਰ ਉਤੇ ਦੱਸੇਗੀ ਕਿ ਉਹ ਲੋਕੇਸ਼ਨ ਦਾ ਡਾਟਾ ਕਿਸ ਤਰ੍ਹਾਂ ਇਕੱਠਾ ਕਰਦੀ ਹੈ। ਗੂਗਲ ਇਹ ਵੀ ਦੱਸੇਗੀ ਕਿ ਉਹ ਲੋਕੇਸ਼ਨ ਟਰੈਕਿੰਗ ਆਫ ਹੋਣ ਤੋਂ ਬਾਅਦ ਵੀ ਕਿਸ ਤਰ੍ਹਾਂ ਯੂਜ਼ਰਜ਼ ਦੀ ਲੋਕੇਸ਼ਨ ਨੂੰ ਨਾ ਦੱਸਣ ਦੇ ਤਰੀਕੇ ਨਾਲ ਸੈਟਿੰਗ ਦੁਆਰਾ ਇਕੱਠੇ ਕੀਤੇ ਡਾਟਾ ਨੂੰ ਡਿਲੀਟ ਕਰਨ ਤੇ ਡਾਟਾ ਰੱਖਣ ਦੀ ਹੱਦ ਤੈਅ ਕਰਨਾ ਵੀ ਸਿਖਾਏਗੀ। ਲੋਕੇਸ਼ਨ ਟੈਕਨਾਲੋਜੀ ਦੇ ਬਾਰੇ ਵਿਚ ਵੀ ਗੂਗਲ ਅਮਰੀਕਾ ਨੂੰ ਵਿਸਥਾਰ ਵਿਚ ਜਾਣਕਾਰੀ ਦੇਵੇਗੀ।

ਇਸ ਮਹੀਨੇ ਜਾਰੀ ਕਰ ਦਿੱਤਾ ਜਾਵੇਗਾ ਡਾਟਾ ਸੁਰੱਖਿਆ ਬਿੱਲ ਦਾ ਮਸੌਦਾ
ਇਲੈਕਟ੍ਰਾਨਿਕ ਤੇ੍ ਆਈਟੀ ਮੰਤਰਾਲਾ ਦੇ ਸੂੁਤਰਾਂ ਮੁਤਾਬਿਕ ਭਾਰਤ ਵਿਚ ਵੀ ਡਿਜੀਟਲ ਡਾਟਾ ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਗੂਗਲ ਤੇ ਹੋਰ ਪਲੇਟਫਾਰਮ ਗਲਤ ਤਰੀਕੇ ਨਾਲ ਯੂਜ਼ਰਜ਼ ਦੇ ਡਾਟਾ ਨੂੰ ਇਕੱਠੇ ਨਹੀਂ ਕਰ ਪਾਉਣਗੇ। ਸੂਤਰਾਂ ਮੁਤਾਬਿਕ ਪ੍ਰਸਤਾਵਿਤ ਕਾਨੂੰ ਵਿਚ ਗਲਤ ਤਰੀਕੇ ਨਾਲ ਜਾਂ ਯੂਜ਼ਰਜ਼ ਨੂੰ ਸੂਚਿਤ ਕੀਤੇ ਬਗੈਰ ਡਾਟਾ ਇਕੱਠਾ ਕਰਨ ਉਤੇ 100-200 ਕਰੋੜ ਦੇ ਜੁਰਮਾਨੇ ਦਾ ਕਾਨੂੰਨ ਲਿਆਦਾ ਜਾ ਰਿਹਾ ਹੈ। ਡਿਜੀਟਲ ਡਾਟਾ ਸੁਰੱਖਿਆ ਦਾ ਮਸੌਦਾ ਇਸ ਮਹੀਨੇ ਤੱਕ ਜਾਰੀ ਕਰ ਦਿੱਤਾ ਜਾਵੇਗਾ ਤੇ ਬਜਟ ਸੈਸ਼ਨ ਵਿਚ ਬਿੱਲ ਨੂੰ ਮਨਜ਼ੂਰੀ ਲਈ ਸੰਸਦ ਵਿਚ ਭੇਜ ਦਿੱਤਾ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)