ਨਵੀਂ ਦਿੱਲੀ. ਯੈਸ ਬੈਂਕ ਗ੍ਰਾਹਕ ਬੁੱਧਵਾਰ ਸ਼ਾਮ 6 ਵਜੇ ਤੋਂ ਸਾਰੀਆਂ ਬੈਂਕਿੰਗ ਸਹੂਲਤਾਂ ਦਾ ਲਾਭ ਲੈ ਸਕਣਗੇ। ਨਾਲ ਹੀ, ਬੈਂਕ ਖਾਤੇ ਵਿਚੋਂ ਨਿਕਾਸੀ ਦੀ ਸੀਮਾ ਤੇ ਲੱਗੀ ਪਾਬੰਦੀ ਵੀ ਹਟਾ ਦਿੱਤਾ ਜਾਵੇਗੀ। ਇਸ ਨਾਲ ਗ੍ਰਾਹਕ ਹੁਣ ਖਾਤੇ ‘ਚੋਂ 50,000 ਰੁਪਏ ਤੋਂ ਜ਼ਿਆਦਾ ਕਢਵਾ ਸਕਣਗੇ। 5 ਮਾਰਚ ਨੂੰ ਰਿਜ਼ਰਵ ਬੈਂਕ ਨੇ ਯੈਸ ਬੈਂਕ ਦੇ ਡਾਇਰੈਕਟਰ ਆਫ਼ ਬੋਰਡ ਨੂੰ ਹਟਾ ਦਿੱਤਾ ਸੀ ਅਤੇ ਡਾਇਰੈਕਟਰ ਬੋਰਡ ਦੀ ਥਾਂ ਤੇ ਇੱਕ ਪ੍ਰਬੰਧਕ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਯੈਸ ਬੈਂਕ ਦੇ ਖਾਤਾ ਧਾਰਕਾਂ ਲਈ ਵੱਧ ਤੋਂ ਵੱਧ ਪੰਜਾਹ ਹਜ਼ਾਰ ਰੁਪਏ ਦੀ ਨਿਕਾਸੀ ਦੇ ਨਾਲ ਕੁਝ ਬੈਂਕਿੰਗ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ। ਇਹ ਪਾਬੰਦੀ 18 ਮਾਰਚ (ਅੱਜ) ਦੀ ਸ਼ਾਮ ਤੋਂ ਖਤਮ ਹੋਣ ਜਾ ਰਹੀ ਹੈ। ਇਸ ਨਾਲ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।