ਨਵੀਂ ਦਿੱਲੀ | ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਸੂਚੀ ‘ਚ ਸ਼ਾਮਿਲ 119 ਦਵਾਈਆਂ ਦੀ ਅਧਿਕਤਮ ਕੀਮਤ ਬੁੱਧਵਾਰ ਨੂੰ ਤੈਅ ਕਰ ਦਿੱਤੀ ਹੈ। ਇਸ ਕਾਰਨ ਕੈਂਸਰ, ਸ਼ੂਗਰ, ਬੁਖਾਰ, ਹੈਪੇਟਾਈਟਸ ਸਮੇਤ ਕਈ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦੀ ਕੀਮਤ ‘ਚ 40 ਫੀਸਦੀ ਤੱਕ ਦੀ ਕਮੀ ਆਵੇਗੀ। ਕੈਂਸਰ ਦੀ ਦਵਾਈ ‘ਤੇ ਸਭ ਤੋਂ 40 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ। ਐਨਐਫਪੀਏ ਦੀ ਬੈਠਕ ‘ਚ ਸੂਚੀ ‘ਚ ਸ਼ਾਮਲ 119 ਤਰ੍ਹਾਂ ਦੀਆਂ ਦਵਾਈਆਂ ਦੀ ਅਧਿਕਤਮ ਕੀਮਤ ਪ੍ਰਤੀ ਕੈਪਸੂਲ ਅਤੇ ਟੈਬਲੇਟ ਤੈਅ ਕੀਤੀ ਗਈ ਹੈ।
ਐਨਪੀਪੀਏ ਵਲੋਂ ਜਿਨ੍ਹਾਂ ਪ੍ਰਮੁੱਖ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਕੀਤੀ ਗਈ ਹੈ, ਉਨ੍ਹਾਂ’ ਚ ਬੁਖਾਰ ਦੀ ਦਵਾਈ ਪੈਰਾਸੀਟਾਮੋਲ, ਖੂਨ ‘ਚ ਯੂਰੀਕ ਐਸਿਡ ਘੱਟ ਕਰਨ ਵਾਲੀ ਦਵਾਈ, ਮਲੇਰੀਆ, ਵੱਖ-ਵੱਖ ਬਿਮਾਰੀਆਂ ‘ਚ ਇਸਤੇਮਾਲ ਹੋਣ ਵਾਲੀ ਐਂਟੀ ਬਾਈਓਟਿਕਸ ਸ਼ਾਮਲ ਹਨ। ਇਸ ਤੋਂ ਇਲਾਵਾ ਲੀਵਰ, ਸ਼ੂਗਰ, ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਕੀਮਤ ਅਧਿਕਤਮ ਤੈਅ ਕੀਤੀ ਗਈ ਹੈ।