ਔਰਤਾਂ ਲਈ ਚੰਗੀ ਖਬਰ ! ਹਰ ਮਹੀਨੇ ਦੇ 1000 ਦੀ ਥਾਂ 1100 ਰੁਪਏ ਦੇਵੇਗੀ ਪੰਜਾਬ ਸਰਕਾਰ, CM ਮਾਨ ਨੇ ਕਰਤਾ ਐਲਾਨ

0
2139

ਚੰਡੀਗੜ੍ਹ | ਔਰਤਾਂ ਨੂੰ ਹਰ ਮਹੀਨੇ  1000 ਰੁਪਏ ਦੀ ਥਾਂ 1100 ਰੁਪਏ ਦੀ ਦੇਵੇਗੀ ਪੰਜਾਬ ਸਰਕਾਰ, ਇਹ ਐਲਾਨ ਸੰਗਰੂਰ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਪੈਸੇ ਤੁਹਾਡੇ ਅਕਾਊਂਟ ‘ਚ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਲਗਾਤਾਰ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ 1000 ਮਹੀਨੇ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਾਡੀ ਸਰਕਾਰ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਵੇਗੀ ।

ਉਨ੍ਹਾਂ ਕਿਹਾ ਕਿ ਪੂਰੀ ਸਕੀਮ ਤਿਆਰ ਕਰ ਲਈ ਗਈ ਹੈ, ਜਲਦ ਹੀ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦਾ ਫਾਇਦਾ ਔਰਤਾਂ ਨੂੰ ਸਿੱਧਾ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ ਦੀ ਸਬਸਿਡੀ ਮੋਟਰਾਂ ਨੂੰ ਜਾਂਦੀ ਹੈ ਜੇਕਰ ਨਹਿਰੀ ਪਾਣੀ 70 ਫੀਸਦੀ ਖੇਤਾਂ ਤੱਕ ਪਹੁੰਚ ਜਾਵੇਗਾ ਤਾਂ ਬਿਜਲੀ ਦੀ ਸਬਸਿਡੀ ਦੇ 6 ਤੋਂ 7 ਹਜ਼ਾਰ ਕਰੋੜ ਸਾਲ ਦੇ ਬਚ ਜਾਣਗੇ, ਜੋ ਔਰਤਾਂ ਨੂੰ ਹਰ ਮਹੀਨੇ ਦਿੱਤੇ ਜਾਣਗੇ ।