ਪੰਜਾਬ ਤੋਂ ਮਹਾਕੁੰਭ ‘ਚ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ! 7 ਫਰਵਰੀ ਤੋਂ ਚਲੇਗੀ ਸਪੈਸ਼ਲ ਟਰੇਨ

0
66

ਜਲੰਧਰ/ਅੰਮ੍ਰਿਤਸਰ, 30 ਜਨਵਰੀ | ਪ੍ਰਯਾਗਰਾਜ ‘ਚ ਚਲ ਰਹੇ ਮਹਾਕੁੰਭ ‘ਚ ਇਸ਼ਨਾਨ ਤੇ ਅਯੁੱਧਿਆ ਧਾਮ ਸ਼੍ਰੀ ਰਾਮ ਲਲਾ ਜੀ ਦੇ ਦਰਸ਼ਨ ਲਈ ਇਤਿਹਾਸਕ ਸਪੈਸ਼ਲ ਟਰੇਨ ਪ੍ਰਯਾਗਰਾਜ ‘ਚ ਕੁੰਭ ਇਸ਼ਨਾਨ ਤੇ ਅਯੁੱਧਿਆ ਧਾਮ ਸ਼੍ਰੀ ਰਾਮ ਲਲਾ ਮੰਦਰ ਦੇ ਦਰਸ਼ਨ ਯਾਤਰਾ ਲਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਸੇਖੜੀ ਅਤੇ ਜਨਰਲ ਸਕੱਤਰ ਮਹੇਸ਼ ਗੁਪਤਾ ਨੇ ਦੱਸਿਆ ਕਿ ਪਹਿਲੀ ਵਾਰ ਸਮੂਹ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲਗੱਡੀ ਬੁੱਕ ਕੀਤੀ ਗਈ ਹੈ, ਜਿਸ ਵਿਚ 1100 ਯਾਤਰੀ ਏ.ਸੀ. 3-ਟੀਅਰ ਟਰੇਨ ਦੀਆਂ 18 ਬੋਗੀਆਂ ਵਿਚ ਸਵਾਰ ਹੋ ਕੇ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਅਯੁੱਧਿਆ ਧਾਮ ਤੇ ਮਹਾਕੁੰਭ ਇਸ਼ਨਾਨ ਲਈ ਜਾਣਗੇ।

ਇਹ ਵਿਸ਼ੇਸ਼ ਰੇਲ ਗੱਡੀ 7 ਫਰਵਰੀ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ, ਫਗਵਾੜਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਅੰਬਾਲਾ, ਦਿੱਲੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਪ੍ਰਯਾਗਰਾਜ ਪਹੁੰਚੇਗੀ। 8 ਫਰਵਰੀ ਨੂੰ ਸਾਰੇ ਸ਼ਰਧਾਲੂ ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰਨਗੇ ਅਤੇ ਰਾਤ ਨੂੰ ਇੱਕ ਵਿਸ਼ੇਸ਼ ਰੇਲਗੱਡੀ ਸਾਰੇ ਸ਼ਰਧਾਲੂਆਂ ਨਾਲ ਅਯੁੱਧਿਆ ਧਾਮ ਸ਼੍ਰੀ ਰਾਮ ਲੱਲਾ ਜੀ ਲਈ ਰਵਾਨਾ ਹੋਵੇਗੀ ਅਤੇ 9 ਫਰਵਰੀ ਨੂੰ ਸਾਰੇ ਸ਼ਰਧਾਲੂ ਅਯੁੱਧਿਆ ਧਾਮ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨਗੇ।

ਸਪੈਸ਼ਲ ਟਰੇਨ ਵਿਚ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਤਾ-ਪਿਤਾ ਨਾਲ ਮੁਫਤ ਯਾਤਰਾ ਕਰ ਸਕਣਗੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)