ਚੰਗੀ ਖਬਰ : 30 ਨਵੰਬਰ ਤੱਕ ਆਯੂਸ਼ਮਾਨ ਕਾਰ਼ਡ ਬਣਾਓ, ਤਕਦੀਰ ਚੰਗੀ ਹੋਈ ਤਾਂ ਮਿਲੇਗਾ 1 ਲੱਖ ਦਾ ਇਨਾਮ

0
1514

ਲੁਧਿਆਣਾ, 16 ਅਕਤੂਬਰ| ਆਯੂਸ਼ਮਾਨ ਕਾਰਡ ਲਾਭਪਾਤਰੀ ਦੇ ਪੂਰੇ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਦਿੰਦਾ ਹੈ। ਪਰ ਜੇਕਰ ਉਹ ਕਿਸਮਤ ਵਾਲਾ ਹੋਵੇ ਤਾਂ ਕਾਰਡ ਉਸਨੂੰ ਨਕਦ ਇਨਾਮ ਵੀ ਦਿਲਵਾ ਸਕਦਾ ਹੈ।

ਆਯੂਸ਼ਮਾਨ ਭਾਰਤ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਵਾਉਣ ਲਈ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਦੀਵਾਲੀ ਬੰਪਰ ਕੱਢ ਰਿਹਾ ਹੈ। ਇਸਦੇ ਤਹਿਤ 16 ਅਕਤੂਬਰ ਤੋਂ 30 ਨਵੰਬਰ ਤੱਕ ਕਾਰਡ ਬਣਵਾਉਣ ਵਾਲਿਆਂ ਵਿਚੋਂ ਲੱਕੀ ਡਰਾਅ ਕੱਢਿਆ ਜਾਵੇਗਾ।

ਇਸ ਵਿਚ ਪਹਿਲਾ ਇਨਾਮ ਇਕ ਲੱਖ, ਦੂਸਰਾ 50 ਹਜ਼ਾਰ, ਤੀਸਰਾ 25 ਹਜ਼ਾਰ, ਚੌਥਾ 10 ਹਜ਼ਾਰ, 5ਵਾਂ ਇਨਾਮ 8 ਹਜ਼ਾਰ ਰੁਪਏ ਹੋਵੇਗਾ। 6ਵੇਂ ਤੇ 10ਵੇਂ ਇਨਾਮ ਦੇ ਜੇਤੂਆਂ ਨੂੰ 5-5 ਹਜ਼ਾਰ ਰੁਪਏ ਦਿੱਤੇ ਜਾਣਗੇ।
ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ 30 ਨਵੰਬਰ ਨੂੰ ਡਰਾਅ ਨਿਕਲੇਗਾ।