ਦਿੱਲੀ ਗਏ ਕਿਸਾਨਾਂ ਨੂੰ ‘ਪਿਕਨਿਕ ਮਨਾਉਣ ਗਏ’ ਦੱਸਣ ਵਾਲੇ ਸੀਨੀਅਰ ਬੀਜੇਪੀ ਲੀਡਰ ਦੇ ਘਰ ਸੁੱਟਿਆ ਗੋਹਾ

0
22046

ਅਮਰੀਕ ਕੁਮਾਰ | ਹੁਸ਼ਿਆਰਪੁਰ

ਪੰਜਾਬ ‘ਚ ਬੀਜੇਪੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਹੁਸ਼ਿਆਰਪੁਰ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗੋਹਾ ਸੁੱਟ ਦਿੱਤਾ।

ਭਾਜਪਾ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਕੁਝ ਕਿਸਾਨ ਜਥੇਬੰਦੀਆਂ ਇੱਕਠੀਆਂ ਹੋਈਆਂ ਅਤੇ ਟ੍ਰਾਲੀ ‘ਚ ਲਿਆ ਕੇ ਗੋਹਾ ਸੁੱਟ ਦਿੱਤਾ।

ਤੀਕਸ਼ਨ ਸੂਦ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਬੈਠੇ ਕਿਸਾਨਾਂ ਬਾਰੇ ਗਲਤ ਟਿੱਪਣੀ ਕੀਤੀ ਸੀ। ਤੀਕਸ਼ਣ ਸੂਦ ਨੇ ਦਿੱਲੀ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਕਿਹਾ ਸੀ ਕਿ ਉਹ ਪਿਕਨਿਕ ਮਨਾਉਣ ਗਏ ਹਨ। ਉੱਥੇ ਕੋਈ ਅਸਲੀ ਕਿਸਾਨ ਨਹੀਂ ਹੈ।

ਲੀਡਰ ਦੇ ਘਰ ਗੋਹਾ ਸੁੱਟੇ ਜਾਣ ਤੋਂ ਬਾਅਦ ਉੱਥੇ ਭਾਜਪਾ ਵਰਕਰ ਇੱਕਠੇ ਹੋ ਗਏ ਅਤੇ ਪੰਜਾਬ ਪੁਲਿਸ ਤੇ ਡੀਐਸਪੀ ਜਗਦੀਸ਼ ਅੱਤਰੀ ਖਿਲਾਫ ਨਾਅਰੇਬਾਜੀ ਕਰਣ ਲੱਗ ਪਏ।

ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਤੀਕਸ਼ਣ ਸੂਦ ਨੇ ਕਾਂਗਰਸੀ ਲੀਡਰਾਂ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਕੁੱਤਾ ਦੱਸਿਆ। ਸੂਦ ਨੇ ਕਿਹਾ ਕਿ ਮੈਂ ਵੀ ਕਿਸਾਨਾਂ ਹਾਂ ਅਤੇ ਉਨ੍ਹਾਂ ਦੇ ਹੱਕ ਦੀ ਗੱਲ ਕਰਦਾ ਹਾਂ।